ਉੱਤਰ ਕੋਰੀਆਂ ਦੀ ਅਮਰੀਕਾ ਨੂੰ ''ਪੇਸ਼ਕਸ਼'', ਕਿਹਾ-''ਦੱਸੋ ਕ੍ਰਿਸਮਸ ਦਾ ਕੀ ਦਈਏ ਤੋਹਫਾ''

Tuesday, Dec 03, 2019 - 05:16 PM (IST)

ਉੱਤਰ ਕੋਰੀਆਂ ਦੀ ਅਮਰੀਕਾ ਨੂੰ ''ਪੇਸ਼ਕਸ਼'', ਕਿਹਾ-''ਦੱਸੋ ਕ੍ਰਿਸਮਸ ਦਾ ਕੀ ਦਈਏ ਤੋਹਫਾ''

ਸਿਓਲ- ਉੱਤਰ ਕੋਰੀਆ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਟਰੰਪ ਪ੍ਰਸ਼ਾਸਨ ਨੂੰ ਕਿਹਾ ਕਿ ਉਹਨਾਂ ਦੇ ਕੋਲ ਪ੍ਰਮਾਣੂ ਗੱਲਬਾਤ ਨੂੰ ਬਚਾਉਣ ਦਾ ਬਹੁਤ ਘੱਟ ਸਮਾਂ ਬਚਿਆ ਹੈ ਤੇ ਇਹ ਅਮਰੀਕਾ 'ਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕ੍ਰਿਸਮਸ 'ਤੇ ਉੱਤਰ ਕੋਰੀਆ ਤੋਂ ਕਿਹੜਾ ਤੋਹਫਾ ਚਾਹੀਦਾ ਹੈ। ਉੱਤਰ ਕੋਰੀਆ ਦੇ ਸੀਨੀਅਰ ਡਿਪਲੋਮੈਟ ਦੇ ਹਵਾਲੇ ਨਾਲ ਇਹ ਬਿਆਨ ਵਾਸ਼ਿੰਗਟਨ ਤੇ ਸਿਓਲ 'ਤੇ ਦਬਾਅ ਬਣਾਉਣ ਦੇ ਟੀਚੇ ਨਾਲ ਦਿੱਤਾ ਗਿਆ ਹੈ।

ਅਸਲ ਵਿਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸਮਝੌਤੇ ਵਿਚ ਇਕ-ਦੂਜੇ ਨੂੰ ਮਨਜ਼ੂਰ ਸ਼ਰਤਾਂ ਦੇ ਲਈ ਅਮਰੀਕਾ ਨੂੰ ਇਕ ਸਾਲ ਦਾ ਸਮਾਂ ਦਿੱਤਾ ਸੀ, ਜੋ ਹੁਣ ਖਤਮ ਹੋ ਰਿਹਾ ਹੈ। ਫਰਵਰੀ ਵਿਚ ਕਿਮ ਤੇ ਟਰੰਪ ਦੇ ਵਿਚਾਲੇ ਗੱਲਬਾਤ ਅਸਫਲ ਰਹੀ ਸੀ ਕਿਉਂਕਿ ਅਮਰੀਕਾ ਨੇ ਉੱਤਰ ਕੋਰੀਆ ਨੂੰ ਅੰਸ਼ਿਕ ਰੂਪ ਨਾਲ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਦੇ ਬਦਲੇ ਪਾਬੰਦੀਆਂ ਤੋਂ ਵੱਡੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਕਤੂਬਰ ਵਿਚ ਸਵੀਡਨ ਵਿਚ ਇਹ ਗੱਲਬਾਤ ਅਸਫਲ ਰਹੀ ਸੀ, ਜਿਸ ਨੂੰ ਉੱਤਰ ਕੋਰੀਆ ਨੇ ਅਮਰੀਕੀਆਂ ਦਾ ਪੁਰਾਣਾ ਰੁਖ ਤੇ ਰਵੱਈਆ ਦੱਸਿਆ ਸੀ। ਅਮਰੀਕੀ ਮਾਮਲਿਆਂ ਨੂੰ ਦੇਖ ਰਹੇ ਉਪ ਵਿਦੇਸ਼ ਮੰਤਰੀ ਰੀ ਥੇ ਸਾਂਗ ਨੇ ਵਾਸ਼ਿੰਗਟਨ 'ਤੇ ਦੋਸ਼ ਲਾਇਆ ਕਿ ਅਮਰੀਕਾ ਬਿਨਾਂ ਕਿਸੇ ਸਹੀ ਹੱਲ ਦੇ ਗੱਲਬਾਤ ਦੀ ਵਾਰ-ਵਾਰ ਪੇਸ਼ਕਸ਼ ਕਰਕੇ ਬੱਸ ਸਮਾਂ ਲੈਣਾ ਚਾਹੁੰਦਾ ਹੈ। 


author

Baljit Singh

Content Editor

Related News