ਉੱਤਰ ਕੋਰੀਆ ਦੀ ਅਮਰੀਕਾ ਨੂੰ ਧਮਕੀ : ''ਪ੍ਰਮਾਣੂ ਜੰਗ ਹੋਣੀ ਤੈਅ''

12/07/2017 9:09:37 PM

ਸਿਓਲ— ਅਮਰੀਕਾ ਤੇ ਦੱਖਣੀ ਕੋਰੀਆ ਦੇ ਵਿਚਕਾਰ ਸੰਯੁਕਤ ਫੌਜੀ ਅਭਿਆਸ ਨੂੰ ਲੈ ਕੇ ਉੱਤਰ ਕੋਰੀਆ ਦੀ ਨਰਾਜ਼ਗੀ ਜਾਰੀ ਹੈ। ਉੱਤਰ ਕੋਰੀਆ ਦਾ ਕਹਿਣਾ ਹੈ ਕਿ ਕੋਰੀਆਈ ਟਾਪੂ 'ਤੇ ਪ੍ਰਮਾਣੁ ਜੰਗ ਨੂੰ ਲੈ ਕੇ ਕੋਈ ਕਿੰਤੂ-ਪ੍ਰੰਤੂ ਵਾਲੀ ਗੱਲ ਨਹੀਂ ਹੈ, ਬਲਕਿ ਹੁਣ ਇਹ ਦੇਖਣਾ ਹੋਵੇਗਾ ਕਿ ਜੰਗ ਕਦੋਂ ਹੁੰਦੀ ਹੈ। ਇਨ੍ਹਾਂ ਟਿੱਪਣੀਆਂ ਨੂੰ ਵਿਦੇਸ਼ ਮੰਤਰਾਲੇ ਵਲੋਂ ਕੀਤਾ ਦੱਸਿਆ ਜਾ ਰਿਹਾ ਹੈ, ਜਿਨ੍ਹਾਂ 'ਚ ਉੱਤਰ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਸੀ.ਆਈ.ਏ. ਨਿਰਦੇਸ਼ਕ ਮਾਈਕ ਪੋਂਪੀਓ ਸਮੇਤ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਜੰਗ ਚਾਹੁੰਦਾ ਹੈ, ਜੋ ਕਿ ਉਨ੍ਹਾਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਜੰਗੀ ਟਿੱਪਣੀਆਂ ਤੋਂ ਸਾਫ ਜ਼ਾਹਿਰ ਹੁੰਦਾ ਹੈ।
ਪੋਂਪੀਓ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਅਮਰੀਕੀ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਇਸ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਹੈ ਕਿ ਉਸ ਦੀ ਸਥਿਤੀ ਆਪਣੇ ਹੀ ਘਰ ਤੇ ਅੰਤਰਰਾਸ਼ਟਰੀ ਪੱਧਰ 'ਤੇ ਕਿੰਨੀ ਕਮਜ਼ੋਰ ਹੈ। ਉੱਤਰ ਕੋਰੀਆ ਦੇ ਬੁਲਾਰੇ ਨੇ ਕਿਹਾ ਕਿ ਪੋਂਪੀਓ ਨੇ ਸਾਡੀ ਚੋਟੀ ਦੀ ਅਗਵਾਈ ਦੀ ਨਿੰਦਾ ਕੀਤੀ ਹੈ। ਅਮਰੀਕਾ ਵਲੋਂ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਜੰਗੀ ਅਭਿਆਸ ਕੋਰੀਆਈ ਟਾਪੂ ਨੂੰ ਛੱਡਣ ਵਾਲੀ ਸਥਿਤੀ ਪੈਦਾ ਕਰ ਰਹੇ ਹਨ ਤੇ ਅਜਿਹੀ ਸਥਿਤੀ 'ਚ ਅਮਰੀਕੀ ਅਧਿਕਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੇ ਜੰਗ ਹੋਣੀ ਤੈਅ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਪਰ ਇਸ ਤੋਂ ਭੱਜਣਾ ਵੀ ਨਹੀਂ ਚਾਹੁੰਦੇ ਤੇ ਜੇਕਰ ਅਮਰੀਕਾ ਸਾਡੇ ਸੱਜਮ ਨੂੰ ਗਲਤ ਸਮਝੇਗਾ ਤੇ ਪ੍ਰਮਾਣੂ ਜੰਗ ਲਈ ਚਿੰਗਿਆਰੀ ਭੜਕਾਏਗਾ ਤਾਂ ਅਸੀਂ ਆਪਣੀ ਪ੍ਰਮਾਣੂ ਤਾਕਤ ਨਾਲ ਅਮਰੀਕਾ ਨੂੰ ਚੰਗਾ ਸਬਕ ਸਿਖਾਵਾਂਗੇ, ਜਿਸ ਤਾਕਤ ਨੂੰ ਅਸੀਂ ਲਗਾਤਾਰ ਮਜ਼ਬੂਤ ਬਣਾ ਰਹੇ ਹਾਂ। ਇਹ ਟਿੱਪਣੀਆਂ ਕੋਰੀਆਈ ਕੇਂਦਰੀ ਪੱਤਰਕਾਰ ਏਜੰਸੀ ਦੇ ਹਵਾਲੇ ਤੋਂ ਬੁੱਧਵਾਰ ਰਾਤ ਸਾਹਮਣੇ ਆਈਆਂ। ਇਸ ਤੋਂ ਕੁਝ ਘੰਟੇ ਪਹਿਲਾਂ ਅਮਰੀਕਾ ਨੇ ਸੰਯੁਕਤ ਹਵਾਈ ਅਭਿਆਸ ਦੇ ਤਹਿਤ ਦੱਖਣੀ ਕੋਰੀਆ ਦੇ ਉਪਰੋਂ ਬੀ-1ਬੀ ਸੁਪਰਸਾਨਿਰ ਜਹਾਜ਼ ਉਡਾਇਆ ਸੀ।


Related News