ਉੱਤਰੀ ਕੋਰੀਆ ਨੇ ਫਿਰ ਦਾਗੀਆਂ ਕਰੂਜ਼ ਮਿਜ਼ਾਈਲਾਂ

Wednesday, Feb 14, 2024 - 03:09 PM (IST)

ਉੱਤਰੀ ਕੋਰੀਆ ਨੇ ਫਿਰ ਦਾਗੀਆਂ ਕਰੂਜ਼ ਮਿਜ਼ਾਈਲਾਂ

ਸਿਓਲ (ਪੋਸਟ ਬਿਊਰੋ)- ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਆਪਣੇ ਉੱਤਰ-ਪੂਰਬੀ ਤੱਟ ਦੇ ਪਾਣੀਆਂ ਵਿੱਚ ਕਈ ਕਰੂਜ਼ ਮਿਜ਼ਾਈਲਾਂ ਦਾਗੀਆਂ ਹਨ। ਕੋਰੀਆਈ ਪ੍ਰਾਇਦੀਪ 'ਤੇ ਪਹਿਲਾਂ ਹੀ ਉੱਚ ਤਣਾਅ ਦੇ ਵਿਚਕਾਰ ਜਨਵਰੀ ਤੋਂ ਬਾਅਦ ਉੱਤਰੀ ਕੋਰੀਆ ਦਾ ਇਹ ਪੰਜਵਾਂ ਪ੍ਰੀਖਣ ਹੈ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਹਥਿਆਰਾਂ ਦੇ ਪ੍ਰੀਖਣ ਨੂੰ ਤੇਜ਼ ਕਰ ਦਿੱਤਾ ਹੈ ਅਤੇ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਨਾਲ ਪ੍ਰਮਾਣੂ ਸੰਘਰਸ਼ ਨੂੰ ਲੈ ਕੇ ਭੜਕਾਊ ਬਿਆਨ ਦਿੱਤੇ ਹਨ। 

ਉੱਤਰੀ ਕੋਰੀਆ ਦੇ ਸੰਯੁਕਤ ਚੀਫ਼ ਆਫ਼ ਸਟਾਫ ਨੇ ਕਿਹਾ ਕਿ ਦੱਖਣੀ ਕੋਰੀਆ ਅਤੇ ਅਮਰੀਕੀ ਫੌਜੀ ਪ੍ਰੀਖਣਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ, ਜੋ ਪੂਰਬੀ ਤੱਟਵਰਤੀ ਸ਼ਹਿਰ ਵੋਨਸਨ ਦੇ ਉੱਤਰ-ਪੂਰਬ ਵਿੱਚ ਜਲ ਖੇਤਰ ਵਿਚ ਦਾਗੀਆਂ ਗਈਆਂ। ਦੱਖਣੀ ਕੋਰੀਆ ਦੀ ਫੌਜ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਉੱਤਰੀ ਕੋਰੀਆ ਨੇ ਕਿੰਨੀਆਂ ਮਿਜ਼ਾਈਲਾਂ ਦਾਗੀਆਂ ਅਤੇ ਉਹ ਕਿੰਨੀ ਦੂਰੀ 'ਤੇ ਡਿੱਗੀਆਂ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਮਿਜ਼ਾਈਲਾਂ ਜ਼ਮੀਨ ਤੋਂ ਦਾਗੀਆਂ ਗਈਆਂ ਜਾਂ ਸਮੁੰਦਰ 'ਚ ਸਥਿਤ ਕਿਸੇ ਸਰੋਤ ਤੋਂ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਬੁਸ਼ਲੈਂਡ 'ਚੋਂ 'ਭੰਗ' ਦੇ ਲਗਭਗ 100 ਪੌਦੇ ਕੀਤੇ ਗਏ ਜ਼ਬਤ

ਜੁਆਇੰਟ ਚੀਫ ਆਫ ਸਟਾਫ ਨੇ ਇਕ ਬਿਆਨ 'ਚ ਕਿਹਾ, ''ਸਾਡੀ ਫੌਜ ਨੇ ਚੌਕਸੀ ਅਤੇ ਨਿਗਰਾਨੀ ਵਧਾ ਦਿੱਤੀ ਹੈ ਅਤੇ ਅਸੀਂ ਆਪਣੇ ਅਮਰੀਕੀ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਉੱਤਰੀ ਕੋਰੀਆ ਤੋਂ ਕਿਸੇ ਵੀ ਹੋਰ ਗਤੀਵਿਧੀ ਦੇ ਸੰਕੇਤਾਂ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।'' ਉੱਤਰੀ ਕੋਰੀਆ ਦਾ ਇਹ ਸਾਲ ਦਾ ਪੰਜਵਾਂ ਕਰੂਜ਼ ਮਿਜ਼ਾਈਲ ਪ੍ਰੀਖਣ ਹੈ।  ਇਸ ਤੋਂ ਇਲਾਵਾ 16 ਜਨਵਰੀ ਨੂੰ, ਇਸ ਨੇ ਇੱਕ ਨਵੀਂ ਠੋਸ ਈਂਧਨ ਮੱਧਮ-ਰੇਂਜ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਜੋ ਖੇਤਰ ਵਿੱਚ ਦੂਰ-ਦੁਰਾਡੇ ਦੇ ਅਮਰੀਕੀ ਟੀਚਿਆਂ 'ਤੇ ਹਮਲਾ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News