ਉੱਤਰੀ ਕੈਰੋਲੀਨਾ ਦੀ ਚਰਚ ''ਚ ਹੋਏ ਸਮਾਗਮ ਕਾਰਨ 97 ਵਿਅਕਤੀ ਹੋਏ ਕੋਰੋਨਾ ਦੇ ਸ਼ਿਕਾਰ

Thursday, Dec 24, 2020 - 01:46 PM (IST)

ਉੱਤਰੀ ਕੈਰੋਲੀਨਾ ਦੀ ਚਰਚ ''ਚ ਹੋਏ ਸਮਾਗਮ ਕਾਰਨ 97 ਵਿਅਕਤੀ ਹੋਏ ਕੋਰੋਨਾ ਦੇ ਸ਼ਿਕਾਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਉੱਤਰੀ ਕੈਰੋਲਿਨਾ ਦੇ ਇਕ ਛੋਟੇ ਕਸਬੇ "ਚ ਇਕ ਚਰਚ ਵਿਚ ਛੁੱਟੀਆਂ ਮਨਾਉਣ ਕਾਰਨ ਮੰਗਲਵਾਰ ਸਵੇਰ ਤੱਕ ਕੋਰੋਨਾ ਵਾਇਰਸ ਦੇ 97 ਮਾਮਲੇ ਸਾਹਮਣੇ ਆਏ ਹਨ ਅਤੇ ਸਥਾਨਕ ਸਿਹਤ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ। ਹੈਂਡਰਸਨ ਕਾਉਂਟੀ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਅਤੇ ਇਸ ਦੇ ਪ੍ਰਬੰਧਕ, ਐਂਡਰਿਊ ਮੁੰਡੈਂਕ ਦੇ ਇਕ ਬਿਆਨ ਅਨੁਸਾਰ ਇਹ ਇਕੱਠ ਐਸ਼ਵਿਲੇ ਦੇ ਦੱਖਣ ਵਿਚ ਸਥਿਤ ਹੈਂਡਰਸਨਵਿਲੇ ਵਿਚ ਫਸਟ ਬੈਪਟਿਸਟ ਚਰਚ ਵਿਚ ਹੋਇਆ ਸੀ ਅਤੇ ਇਹ ਇਕ ਮਲਟੀ-ਡੇਅ ਪ੍ਰੋਗਰਾਮ ਸੀ।

ਕਾਉਂਟੀ ਚਰਚ ਵਿਚ ਹੋਏ ਇਸ ਸਮਾਗਮ ਨਾਲ ਜੁੜੇ 75 ਮਾਮਲਿਆਂ ਦੀ ਪੁਸ਼ਟੀ 17 ਦਸੰਬਰ ਤੱਕ ਕੀਤੀ ਗਈ ਹੈ ਅਤੇ ਸਿਹਤ ਵਿਭਾਗ ਅਜੇ ਵੀ ਹਾਜ਼ਰੀਨ ਦੇ ਨਜ਼ਦੀਕੀ ਸੰਪਰਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਿਹਾ ਹੈ ਜਦਕਿ ਕਾਉਂਟੀ ਵਿਚ ਪੁਸ਼ਟੀ ਕੀਤੇ 97 ਮਾਮਲੇ ਸੰਬੰਧਿਤ ਹਾਜ਼ਰੀਨ ਵਿਚ ਹੋਏ ਮੰਨੇ ਜਾਂਦੇ ਹਨ। ਸਿਹਤ ਵਿਭਾਗ ਨੇ ਫਿਲਹਾਲ ਵਾਇਰਸ ਦੇ ਇਨ੍ਹਾਂ ਮਾਮਲਿਆਂ ਸੰਬੰਧੀ ਕਿਸੇ ਦੀ ਮੌਤ ਹੋਣ ਬਾਰੇ ਨਹੀਂ ਦੱਸਿਆ ਹੈ। ਹਾਲਾਂਕਿ ਵਾਇਰਸ ਦੀ ਲਾਗ ਦੇ ਨਤੀਜੇ ਵਜੋਂ ਕੁੱਝ ਮਰੀਜ਼ ਹਸਪਤਾਲ ਵਿਚ ਵੀ ਦਾਖਲ ਹੋਏ ਹਨ।

ਅਧਿਕਾਰੀਆਂ ਅਨੁਸਾਰ ਹੈਂਡਰਸਨ ਕਾਉਂਟੀ ਦੀ ਇਨਡੋਰ ਇਕੱਠ ਕਰਨ ਦੀ ਮੌਜੂਦਾ ਸੀਮਾ 10 ਵਿਅਕਤੀਆਂ ਦੀ ਹੈ, ਪਰ ਇਹ ਉੱਤਰੀ ਕੈਰੋਲੀਨਾ ਦੇ ਸਿਹਤ ਵਿਭਾਗ ਦੇ ਅਨੁਸਾਰ ਇਹ ਸੀਮਾ ਧਾਰਮਿਕ, ਅਧਿਆਤਮਕ ਇਕੱਠਾਂ 'ਤੇ ਲਾਗੂ ਨਹੀਂ ਹੁੰਦੀ।ਇਸਦੇ ਇਲਾਵਾ ਕੋਰੋਨਾਂ ਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ, ਹੈਂਡਰਸਨ ਕਾਉਂਟੀ ਵਿੱਚ ਕੋਵਿਡ -19 ਦੀ ਲਾਗ ਦੇ 4,600 ਮਾਮਲੇ ਸਾਹਮਣੇ ਆਉਣ ਨਾਲ 89 ਮੌਤਾਂ ਵੀ ਦਰਜ਼ ਕੀਤੀਆਂ ਗਈਆਂ ਹਨ।


author

Lalita Mam

Content Editor

Related News