ਨੋਬਲ ਪੁਰਸਕਾਰ ਜੇਤੂ ਰਹੇ ਡੇਸਮੰਡ ਟੂਟੂ ਦਾ ਦੇਹਾਂਤ, ਰਾਸ਼ਟਰਪਤੀ ਰਾਮਾਫੋਸਾ ਨੇ ਪ੍ਰਗਟਾਇਆ ਸੋਗ
Sunday, Dec 26, 2021 - 02:22 PM (IST)
ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਵਿੱਚ ਨਸਲੀ ਨਿਆਂ ਅਤੇ ਐਲਜੀਬੀਟੀ ਅਧਿਕਾਰਾਂ ਦੇ ਸੰਘਰਸ਼ ਲਈ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੇ ਕੇਪ ਟਾਊਨ ਦੇ ਸੇਵਾਮੁਕਤ ਐਂਗਲੀਕਨ ਆਰਚਬਿਸ਼ਪ ਡੇਸਮੰਡ ਟੂਟੂ ਦੀ ਮੌਤ ਹੋ ਗਈ। ਟੂਟੂ ਦੀ ਉਮਰ 90 ਸਾਲ ਸੀ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਉਹਨਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ।
ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਪੁਲਾੜ ਦੂਰਬੀਨ ਕਰੇਗੀ ਤਾਰਿਆਂ ਦੀ ਖੋਜ, 16 ਲੱਖ ਕਿਲੋਮੀਟਰ ਦੇ ਸਫਰ 'ਤੇ ਰਵਾਨਾ
ਰੰਗਭੇਦ ਦੇ ਕੱਟੜ ਵਿਰੋਧੀ ਟੂਟੂ ਨੇ ਗੈਰ ਗੋਰੇ ਲੋਕਾਂ ਦਾ ਦਮਨ ਕਰਨ ਵਾਲੇ ਬੇਰਹਿਮ ਦੱਖਣੀ ਅਫ਼ਰੀਕੀ ਸ਼ਾਸਨ ਦੇ ਖਾਤਮੇ ਲਈ ਅਹਿੰਸਾ ਨਾਲ ਅਣਥੱਕ ਕੰਮ ਕੀਤਾ। ਜੋਹਾਨਸਬਰਗ ਦੇ ਪਹਿਲੇ ਗੈਰ ਗੋਰੇ ਬਿਸ਼ਪ ਅਤੇ ਬਾਅਦ ਵਿੱਚ ਕੇਪ ਟਾਊਨ ਦੇ ਆਰਚਬਿਸ਼ਪ ਦੇ ਤੌਰ 'ਤੇ ਉਤਸ਼ਾਹੀ ਅਤੇ ਸਪੱਸ਼ਟ ਬੋਲਣ ਵਾਲੇ ਪਾਦਰੀ ਦੇ ਤੌਰ 'ਤੇ ਉਹਨਾਂ ਨੇ ਆਪਣੇ ਪ੍ਰਚਾਰ ਦੀ ਵਰਤੋਂ ਕੀਤੀ। ਨਾਲ ਹੀ ਘਰੇਲੂ ਅਤੇ ਵਿਸ਼ਵ ਪੱਧਰ 'ਤੇ ਨਸਲੀ ਅਸਮਾਨਤਾ ਦੇ ਵਿਰੁੱਧ ਜਨਤਕ ਰਾਏ ਨੂੰ ਮਜ਼ਬੂਤ ਕਰਨ ਲਈ ਜਨਤਕ ਪ੍ਰਦਰਸ਼ਨ ਕੀਤੇ ਸਨ।
ਰਾਸ਼ਟਰਪਤੀ ਰਾਮਾਫੋਸਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੂਟੂ ਦਾ ਐਤਵਾਰ ਨੂੰ ਦੇਹਾਂਤ, ਸਾਨੂੰ ਇਕ ਮੁਕਤ ਦੱਖਣੀ ਅਫ਼ਰੀਕਾ ਦੇਣ ਵਾਲੀ ਦੇਸ਼ ਦੀ ਉੱਤਮ ਸ਼ਖਸੀਅਤ ਵਾਲੇ ਲੋਕਾਂ ਦੀ ਇੱਕ ਪੀੜ੍ਹੀ ਦੀ ਵਿਦਾਈ ਵਿੱਚ ਸੋਗ ਦਾ ਇੱਕ ਹੋਰ ਅਧਿਆਏ ਸੀ। ਉਹਨਾਂ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਵਿੱਚ ਵਿਰੋਧ ਦੇ ਮਾਰਗ ਤੋਂ ਲੈ ਕੇ ਦੁਨੀਆ ਦੇ ਮਹਾਨ ਚਰਚਾਂ ਅਤੇ ਪੂਜਾ ਸਥਾਨਾਂ ਤੱਕ ਅਤੇ ਨੋਬਲ ਸ਼ਾਂਤੀ ਪੁਰਸਕਾਰ ਸਮਾਰੋਹ ਦੇ ਵੱਕਾਰੀ ਪ੍ਰਬੰਧਾਂ ਤੱਕ ਆਰਚਬਿਸ਼ਪ ਨੇ ਆਪਣੇ ਆਪ ਨੂੰ ਇੱਕ ਗੈਰ-ਸੰਪਰਦਾਇਕ, ਸਰਵ ਵਿਆਪਕ ਮਨੁੱਖੀ ਅਧਿਕਾਰਾਂ ਦੇ ਸੰਮਿਲਤ ਵਕੀਲ ਵਜੋਂ ਵੱਖਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟੂਟੂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਟੂਟੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਹ ਵਿਸ਼ਵ ਪੱਧਰ 'ਤੇ ਅਣਗਿਣਤ ਲੋਕਾਂ ਲਈ ਮਾਰਗ ਦਰਸ਼ਕ ਸਨ ਅਤੇ ਮਨੁੱਖੀ ਸਨਮਾਨ ਅਤੇ ਸਮਾਨਤਾ 'ਤੇ ਉਨ੍ਹਾਂ ਦੇ ਜ਼ੋਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਾਸ਼ਟਰਪਤੀ ਰਾਮਾਫੋਸਾ ਨੇ ਐਤਵਾਰ ਸਵੇਰੇ ਨੂੰ 90 ਸਾਲਾ ਟੂਟੂ ਦੇ ਦਿਹਾਂਤ ਦੀ ਘੋਸ਼ਣਾ ਕੀਤੀ।