ਫ਼ੌਜ ਨਹੀਂ ਵਰਤੇਗੀ Made In China ਡਰੋਨ ! ਜਰਮਨ ਰੱਖਿਆ ਮੰਤਰਾਲੇ ਨੇ ਕੀਤਾ ਐਲਾਨ

Wednesday, Nov 11, 2026 - 04:15 PM (IST)

ਫ਼ੌਜ ਨਹੀਂ ਵਰਤੇਗੀ Made In China ਡਰੋਨ ! ਜਰਮਨ ਰੱਖਿਆ ਮੰਤਰਾਲੇ ਨੇ ਕੀਤਾ ਐਲਾਨ

ਇੰਟਰਨੈਸ਼ਨਲ ਡੈਸਕ- ਜਰਮਨੀ ਦੀ ਸਰਕਾਰ ਅਤੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਜਰਮਨ ਫ਼ੌਜ ਹੁਣ ਟਰੇਨਿੰਗ ਅਤੇ ਅਭਿਆਸ ਲਈ ਚੀਨ 'ਚ ਬਣੇ ਡਰੋਨਾਂ ਦੀ ਵਰਤੋਂ ਨਹੀਂ ਕਰੇਗੀ। ਸਰਕਾਰ ਅਨੁਸਾਰ ਚੀਨੀ ਡਰੋਨਾਂ ਦੀ ਜਗ੍ਹਾ ਹੁਣ ਜਰਮਨੀ ਦੇ ਆਪਣੇ ਜਾਂ ਹੋਰ ਯੂਰਪੀਅਨ ਦੇਸ਼ਾਂ ਵਿੱਚ ਬਣੇ ਡਰੋਨਾਂ ਦੀ ਵਰਤੋਂ ਕੀਤੀ ਜਾਵੇਗੀ।

ਜਰਮਨ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ ਫ਼ੌਜ ਦੀ ਆਤਮ-ਨਿਰਭਰਤਾ ਅਤੇ ਤਕਨੀਕੀ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਲਈ ਭਵਿੱਖ ਵਿੱਚ ਕਿਸੇ ਵੀ ਚੀਨੀ ਡਰੋਨ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਹਾਲਾਂਕਿ ਫ਼ੌਜੀ ਕਮਾਂਡਰ ਟਰੇਨਿੰਗ ਲਈ ਬਾਜ਼ਾਰ 'ਚੋਂ ਵਪਾਰਕ ਡਰੋਨ ਖ਼ਰੀਦ ਸਕਦੇ ਹਨ, ਪਰ ਇਹ ਖ਼ਰੀਦ ਸਖ਼ਤ ਖ਼ਤਰੇ ਦੇ ਮੁਲਾਂਕਣ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ ਤਾਂ ਜੋ ਕੋਈ ਵੀ ਸੁਰੱਖਿਆ-ਸਬੰਧੀ ਗੁਪਤ ਜਾਣਕਾਰੀ ਲੀਕ ਨਾ ਹੋਵੇ।

ਇਹ ਵੀ ਪੜ੍ਹੋ- ਬਿਨਾਂ ਵਿਆਹ ਦੇ ਮਾਂ ਬਣੀ ਔਰਤ ! ਸਾਊਦੀ ਦੀ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

 

ਜਰਮਨੀ ਦੇ ਮਸ਼ਹੂਰ ਮੀਡੀਆ ਹਾਊਸ 'ਡੈਰ ਸਪੀਗਲ' ਨੇ ਸਭ ਤੋਂ ਪਹਿਲਾਂ ਇਸ ਫ਼ੈਸਲੇ ਦੀ ਰਿਪੋਰਟ ਦਿੱਤੀ ਸੀ। ਹਾਲਾਂਕਿ, ਮੰਤਰਾਲੇ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਵੇਲੇ ਫ਼ੌਜ ਵਿੱਚ ਕਿੰਨੇ ਚੀਨੀ ਡਰੋਨ ਵਰਤੋਂ ਵਿੱਚ ਹਨ। ਜਰਮਨ ਸਰਕਾਰ ਦਾ ਇਹ ਫ਼ੈਸਲਾ ਚੀਨ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- US 'ਚ 'ਹਾਈਜੈਕ' ਹੋ ਗਿਆ ਯਾਤਰੀਆਂ ਨਾਲ ਭਰਿਆ ਜਹਾਜ਼ ! ਕਾਲੇ ਕੱਪੜੇ ਪਾਏ ਨੌਜਵਾਨ ਨੇ ਹਵਾ ਵਿਚਾਲੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News