ਇਮਰਾਨ ਖ਼ਾਨ ਜਦੋਂ ਤੱਕ ਮਾਫ਼ੀ ਨਹੀਂ ਮੰਗਦੇ, ਉਦੋਂ ਤੱਕ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ: ਪਾਕਿ PM

03/29/2023 5:24:51 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਮੁਖੀ ਇਮਰਾਨ ਖਾਨ ਜਦੋਂ ਤੱਕ ‘ਆਪਣੀਆਂ ਗਲਤੀਆਂ ਨੂੰ ਸਵੀਕਾਰ ਨਹੀਂ’ ਕਰ ਲੈਂਦੇ ਅਤੇ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗ ਲੈਂਦੇ, ਉਦੋਂ ਤੱਕ ਸਰਕਾਰ ਅਤੇ ਉਨ੍ਹਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਵੇਗੀ। ਜੀਓ ਨਿਊਜ਼ ਦੇ ਅਨੁਸਾਰ ਪ੍ਰਧਾਨ ਮੰਤਰੀ ਸ਼ਰੀਫ ਨੇ ਮੰਗਲਵਾਰ ਨੂੰ ਨੈਸ਼ਨਲ ਅਸੈਂਬਲੀ ਨੂੰ ਸੰਬੋਧਿਤ ਕਰਦੇ ਹੋਏ ਖਾਨ ਨੂੰ "ਧੋਖੇਬਾਜ਼" ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੇ ਕਿਸੇ ਵੀ ਵਿਅਕਤੀ ਨਾਲ ਗੱਲ ਕਰਨਾ ਅਸੰਭਵ ਹੈ, ਜਿਸ ਨੇ "ਦੇਸ਼ ਨੂੰ ਲੁੱਟਿਆ ਹੋਵੇ, ਨਿਆਂਪਾਲਿਕਾ 'ਤੇ ਹਮਲਾ ਕੀਤਾ ਹੋਵੇ ਅਤੇ ਜਿਸ ਨੇ ਸੰਵਿਧਾਨ ਅਤੇ ਨਿਆਂ 'ਤੇ ਭਰੋਸਾ ਨਹੀਂ ਕੀਤਾ। ਪਾਕਿਸਤਾਨ ਦੇ ਸਾਹਮਣੇ ਦਰਪੇਸ਼ ਪ੍ਰਮੁੱਖ ਮੁੱਦਿਆਂ 'ਤੇ ਚਰਚਾ ਕਰਨ ਅਤੇ ਉਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਦੇਣ ਲਈ ਪਿਛਲੇ ਹਫ਼ਤੇ ਸੰਸਦ ਦਾ ਸਾਂਝਾ ਸੈਸ਼ਨ ਬੁਲਾਇਆ ਗਿਆ ਸੀ।

'ਜੀਓ ਨਿਊਜ਼' ਦੇ ਅਨੁਸਾਰ ਸ਼ਰੀਫ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਜਿਹੇ ਵਿਅਕਤੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਸਕਦੀ ਜੋ ਹਰ ਚੀਜ਼ 'ਤੇ - ਭਾਵੇਂ ਹੀ ਉਹ ਕੋਵਿਡ -19 ਹੋਵੇ, ਦੇਸ਼ ਵਿੱਚ ਅੱਤਵਾਦ ਦੀ ਸਥਿਤੀ ਹੋਵੇ, ਚੋਟੀ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਹੋਣ ਜਾਂ ਕਸ਼ਮੀਰ ਕਾਨਫਰੰਸ ਹੋਵੇ - ਹਰ ਵਾਰ ਗੱਲਬਾਤ ਲਈ ਸੱਦੇ ਨੂੰ ਲਗਾਤਾਰ ਅਸਵੀਕਾਰ ਕਰਦਾ ਰਿਹਾ ਹੈ। ਪੀ.ਟੀ.ਆਈ. ਮੁਖੀ ਖਾਨ ਦੇ ਮਾਮਲੇ ਵਿੱਚ ਅਦਾਲਤੀ ਕਾਰਵਾਈ ਦੌਰਾਨ ਹਾਲ ਹੀ ਵਿੱਚ ਹੋਏ ਹੰਗਾਮੇ ਦੇ ਮੱਦੇਨਜ਼ਰ, ਸ਼ਰੀਫ ਨੇ ਕਿਹਾ ਕਿ ਕੁਝ "ਪਸੰਦੀਦਾ" ਲੋਕ ਕਿਸੇ ਵੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ, ਭਾਵੇਂ ਉਨ੍ਹਾਂ ਨੂੰ ਕਿੰਨੇ ਵੀ ਨੋਟਿਸ ਜਾਰੀ ਕੀਤੇ ਜਾਣ। ਸ਼ਰੀਫ ਨੇ ਕਿਹਾ ਕਿ ਇਮਰਾਨ ਨੂੰ "ਰਾਤ ਦੇ ਹਨੇਰੇ ਵਿੱਚ ਵੱਖ-ਵੱਖ ਅਦਾਲਤਾਂ ਵਿੱਚ" ਰਾਹਤ ਮਿਲ ਜਾਂਦੀ ਹੈ ਅਤੇ ਇਸ ਨਾਲ "ਨਿਆਂਪਾਲਿਕਾ ਦਾ ਮਜ਼ਾਕ ਬਣਦਾ ਹੈ। ਉਨ੍ਹਾਂ ਨੇ ਖਾਨ 'ਤੇ ਦੇਸ਼ ਨੂੰ ਦੀਵਾਲੀਆਪਨ ਵੱਲ ਲਿਜਾਣ ਦਾ ਦੋਸ਼ ਲਗਾਇਆ।


cherry

Content Editor

Related News