ਦੱਖਣੀ ਕੋਰੀਆ ਨਾਲ ਗੱਲਬਾਤ ਦੀ ਕੋਈ ਇੱਛਾ ਨਹੀਂ, ਉਕਸਾਉਣ ''ਤੇ ਕਰ ਦਵਾਂਗੇ ਤਬਾਹ: ਕਿਮ ਜੋਂਗ ਉਨ

02/09/2024 4:48:46 PM

ਸਿਓਲ (ਭਾਸ਼ਾ) : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੁਹਰਾਇਆ ਹੈ ਕਿ ਉਹ ਦੱਖਣੀ ਕੋਰੀਆ ਨਾਲ ਕੂਟਨੀਤਕ ਸਬੰਧਾਂ ਦੀ ਕੋਈ ਇੱਛਾ ਨਹੀਂ ਰੱਖਦੇ ਅਤੇ ਜੇਕਰ ਉੱਤਰੀ ਕੋਰੀਆ ਨੂੰ ਉਕਸਾਇਆ ਗਿਆ ਤਾਂ ਉਹ ਉਸ ਨੂੰ ਤਬਾਹ ਕਰ ਦੇਣਗੇ। ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਮ ਦੇ ਹਾਲੀਆ ਹਮਲਾਵਰ ਬਿਆਨਾਂ ਕਾਰਨ ਖੇਤਰ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਉੱਤਰੀ ਕੋਰੀਆ ਦੇ ਨੇਤਾ ਨੇ ਵੀਰਵਾਰ ਨੂੰ ਰੱਖਿਆ ਮੰਤਰਾਲਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਨਾਲ ਸਬੰਧਾਂ ਵਿਚ ਕਟੌਤੀ ਕਰਨ ਲਈ ਉਨ੍ਹਾਂ ਦੇ ਹਾਲ ਹੀ ਵਿਚ ਚੁੱਕੇ ਗਏ ਕਦਮਾਂ ਨਾਲ ਫੌਜ ਨੂੰ ਵਧੇਰੇ ਹਮਲਾਵਰ ਰੁਖ ਅਪਣਾਉਣ ਦੀ ਇਜਾਜ਼ਤ ਮਿਲੀ ਹੈ, ਜਿਸ ਨਾਲ ਉਨ੍ਹਾਂ 'ਤੇ ਜਦੋਂ ਵੀ ਹਮਲਾ ਕੀਤਾ ਜਾਵੇ ਤਾਂ ਉਹ ਦੱਖਣੀ ਕੋਰੀਆ 'ਤੇ ਹਮਲਾ ਕਰਕੇ ਉਸ ਨੂੰ ਤਬਾਹ ਕਰ ਦੇਣਗੇ।

ਇਹ ਵੀ ਪੜ੍ਹੋ: ਜੇ ਤੁਸੀਂ ਵੀ ਕਰ ਰਹੇ ਹੋ ਕੈਨੇਡਾ ਜਾਣ ਦੀ ਤਿਆਰੀ ਤਾਂ ਹੋ ਜਾਓ ਸਾਵਧਾਨ, ਪਹਿਲਾਂ ਪੜ੍ਹੋ ਇਹ ਖ਼ਬਰ

ਕੋਰੀਆਈ ਪ੍ਰਾਇਦੀਪ 'ਤੇ ਤਣਾਅ ਹਾਲ ਹੀ ਦੇ ਮਹੀਨਿਆਂ ਵਿੱਚ ਕਿਮ ਵੱਲੋਂ ਮਿਲਟਰੀ ਫੋਰਸ ਸ਼ਕਤੀ ਦੇ ਪ੍ਰਦਰਸ਼ਨ ਅਤੇ ਧਮਕੀਆਂ ਨਾਲ ਵਧਿਆ ਹੈ। ਉਥੇ ਹੀ ਇਸ ਦੇ ਜਵਾਬ 'ਚ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੇ ਆਪਣੇ ਸੰਯੁਕਤ ਫੌਜੀ ਅਭਿਆਸ ਵਧਾ ਦਿੱਤੇ ਹਨ। ਜ਼ਿਆਦਾਤਰ ਦੱਖਣੀ ਕੋਰੀਆਈ ਅਧਿਕਾਰੀਆਂ ਅਤੇ ਮਾਹਰਾਂ ਨੇ ਇਸ ਡਰ ਨੂੰ ਨਕਾਰ ਦਿੱਤਾ ਹੈ ਕਿ ਕਿਮ ਦਾ ਯੁੱਧ ਵਿੱਚ ਸ਼ਾਮਲ ਹੋਣ ਦਾ ਕੋਈ ਅਸਲ ਇਰਾਦਾ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੇ ਅਨੁਸਾਰ, ਕਿਮ ਨੇ ਕਿਹਾ ਕਿ ਉਨ੍ਹਾਂ ਨੇ "ਦੇਸ਼ ਦੇ ਪਤਨ ਦੀ ਮੰਗ ਕਰਨ ਵਾਲੀਆਂ (ਦੱਖਣੀ) ਕੋਰੀਆਈ ਕਠਪੁਤਲੀਆਂ ਨਾਲ ਗੱਲਬਾਤ ਅਤੇ ਸਹਿਯੋਗ ਦੇ ਦਿਖਾਵੇ ਨੂੰ ਰੱਦ ਕਰਨ ਲਈ ਪਹਿਲ ਕੀਤੀ।" ਏਜੰਸੀ ਨੇ ਕਿਹਾ ਕਿ ਮੰਤਰਾਲਾ ਦੇ ਦੌਰੇ 'ਤੇ ਕਿਮ ਦੇ ਨਾਲ ਉਨ੍ਹਾਂ ਦੀ ਧੀ ਕਿਮ ਜੂ ਏ ਵੀ ਸੀ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਉਸ ਨੂੰ ਉੱਤਰੀ ਕੋਰੀਆ ਦਾ ਭਵਿੱਖ ਦਾ ਨੇਤਾ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵਿਅਕਤੀ ਨੇ ਬਾਜ਼ਾਰ 'ਚ ਅੰਨ੍ਹੇਵਾਹ ਕੀਤੀ ਗੋਲੀਬਾਰੀ, 4 ਲੋਕਾਂ ਦੀ ਮੌਤ, ਮ੍ਰਿਤਕਾਂ 'ਚ ਦੋਸ਼ੀ ਦਾ ਚਾਚਾ ਵੀ ਸ਼ਾਮਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News