ਇਟਲੀ ਦੇ ਮਿਲਾਨ ''ਚ ਆਇਆ ਭੂਚਾਲ, ਕੋਈ ਜਾਨੀ ਨੁਕਸਾਨ ਨਹੀਂ
Saturday, Dec 18, 2021 - 06:41 PM (IST)
![ਇਟਲੀ ਦੇ ਮਿਲਾਨ ''ਚ ਆਇਆ ਭੂਚਾਲ, ਕੋਈ ਜਾਨੀ ਨੁਕਸਾਨ ਨਹੀਂ](https://static.jagbani.com/multimedia/2021_12image_18_41_3030056251.jpg)
ਰੋਮ-ਇਟਲੀ ਦੀ ਆਰਥਿਕ ਰਾਜਧਾਨੀ ਮਿਲਾਨ 'ਚ ਸ਼ਨੀਵਾਰ ਸਵੇਰੇ ਮੱਧ ਪੱਧਰ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਟਲੀ ਦੇ ਇੰਸਟੀਚਿਊਟ ਆਫ਼ ਜੀਓਫਿਜ਼ਿਕਸ ਐਂਡ ਵਲਕੇਨੋਲਾਜੀ ਸੰਸਥਾ ਮੁਤਾਬਕ ਰਿਕਟਰ ਪੱਧਰ 'ਤੇ ਭੂਚਾਲ ਦੀ ਤੀਬਰਤਾ 4.3 ਤੋਂ 4.8 ਦਰਮਿਆਨ ਮਾਪੀ ਗਈ। ਭੂਚਾਲ ਦੇ ਇਹ ਝਟਕੇ ਬਰਮੈਗੋ ਸੂਬੇ 'ਚ ਸਵੇਰੇ ਕਰੀਬ 11:45 ਮਿੰਟ 'ਤੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ : ਓਮੀਕ੍ਰੋਨ ਵੇਰੀਐਂਟ : ਯੂਰਪ 'ਚ ਯਾਤਰਾ ਪਾਬੰਦੀਆਂ ਕਾਰਨ ਸੈਰ-ਸਪਾਟਾ ਉਦਯੋਗ ਪ੍ਰਭਾਵਿਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।