ਭਾਰਤੀ ਮੂਲ ਦੀ ਲੰਡਨ ਨਿਵਾਸੀ ਪ੍ਰੋ. ਨਿਤਾਸ਼ਾ ਕੌਲ ਦੀ OCI ਮਾਨਤਾ ਰੱਦ
Thursday, May 22, 2025 - 12:38 PM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਭਾਰਤ ਸਰਕਾਰ ਨੇ ਲੰਡਨ ਵਿੱਚ ਰਹਿ ਰਹੀ ਭਾਰਤੀ ਮੂਲ ਦੀ ਅਕਾਦਮਿਕ ਅਤੇ ਲੇਖਿਕਾ ਪ੍ਰੋਫੈਸਰ ਨਿਤਾਸ਼ਾ ਕੌਲ ਦੀ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ (OCI) ਸਥਿਤੀ ਰੱਦ ਕਰ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੌਲ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਰਹੀ ਹੈ ਅਤੇ ਉਸਨੇ ਭਾਰਤ, ਉਸ ਦੀ ਸੰਪ੍ਰਭੂਤਾ ਅਤੇ ਇਤਿਹਾਸ ਬਾਰੇ ਤਥਿਆਂ ਤੋਂ ਪੂਰੀ ਤਰ੍ਹਾਂ ਅਣਜਾਣ ਰਹਿ ਕੇ ਗਲਤ ਬਿਆਨਬਾਜ਼ੀ ਕੀਤੀ ਹੈ।
ਪ੍ਰੋ. ਕੌਲ ਨੇ ਇਸ ਨੋਟਿਸ ਨੂੰ ਆਪਣੇ ਸੋਸ਼ਲ ਮੀਡੀਆ ’ਤੇ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਫਰਵਰੀ 2024 ਵਿੱਚ ਬੈਂਗਲੁਰੂ ਹਵਾਈ ਅੱਡੇ ਤੋਂ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਉਹ ਸਥਾਨਕ ਸਰਕਾਰ ਵੱਲੋਂ ਆਯੋਜਿਤ ਇੱਕ ਸੰਵਿਧਾਨਕ ਮੁੱਲਾਂ ਬਾਰੇ ਸੈਮੀਨਾਰ ਵਿੱਚ ਭਾਗ ਲੈਣ ਲਈ ਭਾਰਤ ਆਈ ਸੀ, ਪਰ ਉਨ੍ਹਾਂ ਨੂੰ ਹੋਲੀਡਿੰਗ ਸੈਲ ਵਿੱਚ ਰੱਖ ਕੇ ਅਗਲੇ ਦਿਨ ਮੁੜ ਵਾਪਸ ਭੇਜ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਕਰ ਰਿਹਾ Canada, ਸਟੱਡੀ ਪਰਮਿਟ 'ਚ ਭਾਰੀ ਕਟੌਤੀ
ਨਿਤਾਸ਼ਾ ਕੌਲ ਯੂਨੀਵਰਸਿਟੀ ਆਫ ਵੈਸਟਮਿਨਸਟਰ, ਲੰਡਨ ਵਿੱਚ ਰਾਜਨੀਤੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੀ ਪ੍ਰੋਫੈਸਰ ਹਨ। ਉਹ ਪਹਿਲਾਂ ਕਈ ਵਾਰ ਭਾਰਤ ਦੀ ਕਸ਼ਮੀਰ ਨੀਤੀ, ਨਾਗਰਿਕਤਾ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ’ਤੇ ਖੁਲ੍ਹ ਕੇ ਆਲੋਚਨਾ ਕਰ ਚੁੱਕੀ ਹਨ। 2019 ਵਿੱਚ ਉਨ੍ਹਾਂ ਨੇ ਅਮਰੀਕੀ ਕਾਂਗਰਸ ਅੱਗੇ ਭਾਰਤ ਵਿਰੁੱਧ ਗਵਾਹੀ ਵੀ ਦਿੱਤੀ ਸੀ। ਭਾਰਤ ਸਰਕਾਰ ਨੇ ਉਨ੍ਹਾਂ ਦੇ ਬਿਆਨਾਂ ਨੂੰ ਭਾਰਤ ਦੇ ਚਿੱਤਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਰਾਰ ਦਿੰਦਿਆਂ ਉਨ੍ਹਾਂ ਦੀ OCI ਮਾਨਤਾ ਰੱਦ ਕੀਤੀ ਹੈ। ਦੂਜੇ ਪਾਸੇ ਕੌਲ ਨੇ ਇਹ ਫੈਸਲਾ “ਤਖ਼ਤ ਦੀ ਤਨਕ਼ੀਦ ਨੂੰ ਸਹਿਨ ਨਾ ਕਰ ਪਾਉਣ ਵਾਲੀ ਸੋਚ” ਦਾ ਨਤੀਜਾ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਕਾਨੂੰਨੀ ਰਾਹਾਂ ਰਾਹੀਂ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।