ਅਫਗਾਨਿਸਤਾਨ ''ਚ ਤਿੰਨ ਵੱਖ-ਵੱਖ ਹਮਲਿਆਂ ''ਚ 9 ਲੋਕਾਂ ਦੀ ਮੌਤ : ਅਧਿਕਾਰੀ
Tuesday, Feb 09, 2021 - 07:23 PM (IST)
ਕਾਬੁਲ-ਅਫਗਾਨਿਸਤਾਨ 'ਚ ਮੰਗਲਵਾਰ ਨੂੰ ਵੱਖ-ਵੱਖ ਹਮਲਿਆਂ 'ਚ ਪੰਜ ਸਰਕਾਰੀ ਮੁਲਾਜ਼ਮ ਅਤੇ ਚਾਰ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫਿਲਹਾਲ ਕਿਸੇ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਕਾਬੁਲ ਦੇ ਪੁਲਸ ਮੁਖੀ ਦੇ ਬੁਲਾਰੇ ਐੱਫ. ਫਰਮਰਾਜ ਨੇ ਦੱਸਿਆ ਕਿ ਰਾਜਧਾਨੀ ਦੇ ਬਾਗ-ਏ-ਦਾਊਦ ਇਲਾਕੇ 'ਚ ਬੰਦੂਕਧਾਰੀਆਂ ਦੇ ਹਮਲੇ 'ਚ ਪੇਂਡੂ ਵਿਕਾਸ ਮੰਤਰਾਲਾ ਦੇ ਚਾਰ ਮੁਲਾਜ਼ਮ ਮਾਰੇ ਗਏ।
ਇਹ ਵੀ ਪੜ੍ਹੋ -ਨਵਲਨੀ ਦਾ ਸਮਰਥਨ ਕਰਨ 'ਤੇ ਰੂਸ ਨੇ ਸਵੀਡਨ, ਪੋਲੈਂਡ ਤੇ ਜਰਮਨੀ ਦੇ ਡਿਪਲੋਮੈਟਾਂ ਨੂੰ ਕੱਢਿਆ
ਹਮਲੇ ਦੇ ਘੰਟਿਆਂ ਬਾਅਦ ਰਾਸ਼ਟਰਪਤੀ ਭਵਨ ਨੇ ਇਕ ਬਿਆਨ 'ਚ ਕਿਹਾ ਕਿ ਹਮਲੇ 'ਚ ਮੌਦਾਨ ਵਰਦਾਕ ਸੂਬੇ 'ਚ ਪੇਂਡੂ ਵਿਕਾਸ ਵਿਭਾਗ ਦੇ ਕਾਰਜਕਾਰੀ ਸੂਬਾਈ ਡਾਇਰੈਕਟਰ ਰਿਆਜ਼ ਅਹਿਮਦ ਖਲੀਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮਰਨ ਵਾਲਿਆਂ 'ਚ ਖਲੀਲ ਵੀ ਸ਼ਾਮਲ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਹਮਲੇ ਦੀ ਸਖਤ ਆਲੋਚਨਾ ਕੀਤੀ ਅਤੇ ਤਾਲਿਬਾਨ 'ਤੇ ਹਿੰਸਾ ਨੂੰ ਉਤਸ਼ਾਹ ਦੇ ਕੇ ਸ਼ਾਂਤੀ ਗੱਲਬਾਤ 'ਚ ਦੇਰੀ ਕਰਨ ਦਾ ਦੋਸ਼ ਲਾਇਆ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।