ਮੈਕਸੀਕੋ ਦੇ ਬਾਰ ’ਚ ਦਾਖ਼ਲ ਹੋਏ 7 ​​ਬੰਦੂਕਧਾਰੀ, 9 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ

Saturday, Nov 12, 2022 - 09:40 AM (IST)

ਮੈਕਸੀਕੋ ਦੇ ਬਾਰ ’ਚ ਦਾਖ਼ਲ ਹੋਏ 7 ​​ਬੰਦੂਕਧਾਰੀ, 9 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ

ਗੁਆਨਾਗੁਆਟੋ (ਏ. ਐੱਨ. ਆਈ.)- ਮੈਕਸੀਕੋ ਵਿੱਚ 7 ​​ਬੰਦੂਕਧਾਰੀਆਂ ਨੇ ਇੱਕ ਬਾਰ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਕਰਜ਼ ਲੈ ਕੇ ਆਸਟ੍ਰੇਲੀਆ ਪੜ੍ਹਨ ਗਏ ਨੌਜਵਾਨ ਨਾਲ ਵਾਪਰ ਗਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ

ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਪੰਜ ਪੁਰਸ਼ ਅਤੇ ਚਾਰ ਔਰਤਾਂ ਸ਼ਾਮਲ ਹਨ। ਬਾਰ 'ਤੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਕਸੀਕੋ ਡੇਲੀ ਪੋਸਟ ਦੀ ਰਿਪੋਰਟ ਦੇ ਅਨੁਸਾਰ, ਗੁਆਨਾਜੁਆਟੋ ਵਿੱਚ ਬਾਰਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਜ਼ਿਆਦਾ ਹੋ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਆਨਾਗੁਆਟੋ ਇਨ੍ਹੀਂ ਦਿਨੀਂ ਕਾਰਟੇਲ ਹਿੰਸਾ ਤੋਂ ਪੀੜਤ ਹੈ। ਇੱਥੇ ਡਰੱਗ ਮਾਫੀਆ ਦੇ ਆਪਸੀ ਝਗੜੇ ਦੇ ਮਾਮਲੇ ਵਧ ਗਏ ਹਨ।

ਇਹ ਵੀ ਪੜ੍ਹੋ: ਲੈਂਡਿੰਗ ਦੌਰਾਨ ਯਾਤਰੀ ਜਹਾਜ਼ 'ਚ ਵੱਜੀ ਗੋਲੀ, ਵਾਲ-ਵਾਲ ਬਚੀ ਸੰਸਦ ਮੈਂਬਰ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ


author

cherry

Content Editor

Related News