ਅਰਸ਼ ਡੱਲਾ ਦੇ ਕੈਨੇਡਾ 'ਚ ਗ੍ਰਿਫਤਾਰ ਹੋਣ ਦੀ ਪੁਸ਼ਟੀ, ਅੱਜ ਹੋਵੇਗੀ ਅਦਾਲਤ 'ਚ ਪੇਸ਼ੀ
Wednesday, Nov 13, 2024 - 12:19 PM (IST)
ਇੰਟਰਨੈਸ਼ਨਲ ਡੈਸਕ- ਕੈਨੇਡੀਅਨ ਪੁਲਸ ਨੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡਾ ਦੇ ਨਿਊਜ਼ ਚੈਨਲ CTV ਨੇ ਅਰਸ਼ ਡੱਲਾ ਦੇ ਗ੍ਰਿਫ਼ਤਾਰ ਹੋਣ ਦੀ ਪੁਸ਼ਟੀ ਕੀਤੀ ਹੈ। ਡੱਲਾ ਨੂੰ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਘੋਸ਼ਿਤ ਕੀਤਾ ਹੈ ਅਤੇ ਉਸ ਨੂੰ ਮਾਰੇ ਗਏ ਖਾਲਿਸਤਾਨ ਪੱਖੀ ਨੇਤਾ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਹੈ। ਡੱਲਾ ਨੂੰ ਬੁੱਧਵਾਰ ਯਾਨੀ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਤੈਅ ਹੈ।
ਇਹ ਵੀ ਪੜ੍ਹੋ: ਆਬਾਦੀ ਵਧਾਉਣ ਲਈ ਪੁਤਿਨ ਸਰਕਾਰ ਨੇ ਕੱਢਿਆ ਅਨੋਖਾ ਹੱਲ, ਰਾਤ ਨੂੰ ਲਾਈਟਾਂ ਤੇ ਇੰਟਰਨੈੱਟ ਬੰਦ
ਸੀਟੀਵੀ ਨਿਊਜ਼ ਮੁਤਾਬਕ ਡੱਲਾ 'ਤੇ 28 ਅਕਤੂਬਰ ਨੂੰ ਓਨਟਾਰੀਓ ਵਿੱਚ ਹੋਈ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਦੋਸ਼ ਲਗਾਇਆ ਗਿਆ ਹੈ। ਹਾਲਟਨ ਰੀਜਨਲ ਪੁਲਸ ਸਰਵਿਸ (ਐੱਚ.ਆਰ.ਪੀ.ਐਸ.) ਨੇ 29 ਅਕਤੂਬਰ ਨੂੰ ਕਿਹਾ ਸੀ ਕਿ ਉਸ ਨੇ 2 ਵਿਅਕਤੀਆਂ ਨੂੰ "ਇਰਾਦੇ ਨਾਲ ਬੰਦੂਕ ਚਲਾਉਣ" ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਇਹ ਦੋਵੇਂ ਇਕ ਹਸਪਤਾਲ ਵਿੱਚ ਆਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਗੈਰ-ਜਾਨਲੇਵਾ ਗੋਲੀ ਲੱਗਣ ਦੇ ਬਾਅਦ ਇਲਾਜ ਮਗਰੋਂ ਗੁਏਲਫ ਦੇ ਇੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਬਾਅਦ ’ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਡੱਲਾ ਦੇ ਪੱਟ ’ਤੇ ਗੋਲੀ ਲੱਗੀ ਸੀ।
ਇਹ ਵੀ ਪੜ੍ਹੋ: ਜੇਲ੍ਹ 'ਚ ਭੜਕੀ ਹਿੰਸਾ, 15 ਕੈਦੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8