ਨਾਈਜੀਰੀਆ : ਫੌਜੀ ਮੁਹਿੰਮ 'ਚ 120 ਅੱਤਵਾਦੀ ਢੇਰ

2/22/2020 11:36:14 AM

ਨਿਆਮੇ— ਨਾਈਜੀਰੀਆ ਅਤੇ ਫਰਾਂਸ ਦੀ ਫੌਜ ਦੀ ਇਕ ਸਾਂਝੀ ਮੁਹਿੰਮ 'ਚ ਦੱਖਣੀ-ਪੱਛਮੀ ਨਾਈਜਰ 'ਚ 120 ਅੱਤਵਾਦੀ ਮਾਰੇ ਗਏ, ਜਿਨ੍ਹਾਂ ਕੋਲ ਬੰਬ ਬਣਾਉਣ ਦਾ ਸਮਾਨ ਅਤੇ ਵਾਹਨ ਵੀ ਸਨ। ਇਹ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ।
ਨਾਈਜੀਰੀਆ ਦੇ ਰੱਖਿਆ ਮੰਤਰਾਲੇ ਨੇ ਇਸ ਸਬੰਧੀ ਇਕ ਬਿਆਨ 'ਚ ਜਾਣਕਾਰੀ ਦਿੱਤੀ। ਬਿਆਨ 'ਚ ਕਿਹਾ ਗਿਆ ਹੈ ਕਿ 20 ਫਰਵਰੀ ਨੂੰ ਮਾਲੀ ਅਤੇ ਬੁਰਕੀਨਾ ਫਾਸੋ ਦੀ ਸਰਹੱਦ ਕੋਲ ਟਿਲਾਬੇਰੀ ਇਲਾਕੇ 'ਚ 120 ਅੱਤਵਾਦੀ ਮਾਰੇ ਗਏ ਜਦਕਿ ਨਾਈਜੀਰਆ ਜਾਂ ਫਰਾਂਸ ਦਾ ਕੋਈ ਵੀ ਫੌਜੀ ਜ਼ਖਮੀ ਨਹੀਂ ਹੋਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ