ਨਿਕੀ ਹੈਲੀ ਨੇ ਆਪਣੀ ਕਿਤਾਬ ''ਚ ਕੀਤੇ ਰਾਸ਼ਟਰਪਤੀ ਟਰੰਪ ਸਬੰਧੀ ਕਈ ਖੁਲਾਸੇ

11/11/2019 4:20:33 PM

ਵਾਸ਼ਿੰਗਟਨ— ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿਕੀ ਹੈਲੀ ਨੇ ਆਪਣੀ ਕਿਤਾਬ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਵਾਈਟ ਹਾਊਸ 'ਚ ਟਰੰਪ ਦੇ ਸਹਿਯੋਗੀ ਮੰਤਰੀਆਂ ਨੇ ਰਾਸ਼ਟਰਪਤੀ ਨੂੰ ਦੇਸ਼-ਵਿਦੇਸ਼ ਨਾਲ ਜੁੜੇ ਮਾਮਲਿਆਂ 'ਚ ਨਜ਼ਰਅੰਦਾਜ਼ ਕੀਤਾ। ਹੈਲੀ ਦੀ ਕਿਤਾਬ ਦਾ ਨਾਂ 'ਵਿਦ ਆਲ ਡਿਊ ਰਿਸਪੈਕਟ' 'ਚ ਉਨ੍ਹਾਂ ਨੇ ਇਹ ਖੁਲਾਸੇ ਕੀਤੇ ਹਨ।

ਹੈਲੀ ਨੇ ਦੱਸਿਆ ਕਿ ਵਿਦੇਸ਼ ਮੰਤਰੀ ਰੇਕਸ ਟਿਲਰਸਨ ਤੇ ਵਾਈਟ ਹਾਊਸ 'ਚ ਚੀਫ ਆਫ ਸਟਾਫ ਰਹੇ ਜਾਨ ਕੈਲੀ ਨੇ ਉਨ੍ਹਾਂ ਨੂੰ ਕੁਝ ਮੁੱਦਿਆਂ 'ਤੇ ਟਰੰਪ ਨੂੰ ਅਣਸੁਣਿਆ ਕਰਨ ਲਈ ਕਿਹਾ ਸੀ। ਦੱਸ ਦਈਏ ਕਿ ਭਾਰਤੀ ਮੂਲ ਦੀ ਨਿਕੀ ਹੈਲੀ ਨੇ ਪਿਛਲੇ ਸਾਲ ਅਕਤੂਬਰ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਜਨਵਰੀ 2017 'ਚ ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਬਣੀ ਸੀ। ਟਵੀਟ ਕਰਕੇ ਟਰੰਪ ਨੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਸਨ।

ਹੈਲੀ ਦੇ ਮੁਤਾਬਕ ਕੈਲੀ ਤੇ ਟਿਲਰਸਨ ਨੇ ਉਨ੍ਹਾਂ ਨੂੰ ਇਸ ਭਰੋਸੇ 'ਚ ਲਿਆ ਸੀ ਕਿ ਟਰੰਪ ਦੀ ਗੱਲ ਨਹੀਂ ਮੰਨੀ ਜਾਣੀ ਚਾਹੀਦੀ। ਉਨ੍ਹਾਂ ਨੇ ਤਰਕ ਦਿੰਦੇ ਹੋਏ ਕਿਹਾ ਸੀ ਕਿ ਇਸ ਦਾ ਮਤਲਬ ਰਾਸ਼ਟਰਪਤੀ ਨੂੰ ਟਾਲਣਾ ਨਹੀਂ ਬਲਕਿ ਦੇਸ਼ ਨੂੰ ਬਚਾਉਣਾ ਹੈ। ਦੋਵੇਂ ਕਿਹਾ ਕਰਦੇ ਸਨ ਕਿ ਉਨ੍ਹਾਂ ਦੇ ਫੈਸਲੇ ਟਰੰਪ ਦੇ ਨਹੀਂ ਬਲਕਿ ਅਮਰੀਕਾ ਦੇ ਹਿੱਤ 'ਚ ਹਨ। ਟਰੰਪ ਨਹੀਂ ਜਾਣਦੇ ਉਹ ਕੀ ਕਹਿ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਇਕ ਮੌਕੇ 'ਤੇ ਟਿਲਰਸਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਬਿਨਾਂ ਦੇਖਰੇਖ ਦੇ ਟਰੰਪ ਨੂੰ ਛੱਡ ਦਿੱਤਾ ਜਾਵੇ ਤਾਂ ਲੋਕ ਮਾਰੇ ਜਾਣਗੇ। ਸਾਬਕਾ ਰਾਜਦੂਤ ਨੇ ਕਿਹਾ ਕਿ ਮੈਂ ਦੋਵਾਂ ਮੰਤਰੀਆਂ ਦੀ ਗੱਲ ਨੂੰ ਮੰਨਣ ਤੋਂ ਮਨਾ ਕਰ ਦਿੱਤਾ ਤੇ ਇਸ ਨੂੰ ਖਤਰਨਾਕ ਕਿਹਾ। ਜੇਕਰ ਉਹ ਰਾਸ਼ਟਰਪਤੀ ਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦੇ ਸਨ ਤਾਂ ਖੁਦ ਜਾ ਕੇ ਟਰੰਪ ਨੂੰ ਦੱਸਣਾ ਚਾਹੀਦਾ ਸੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੈਨੂੰ ਇਸ ਸਾਜ਼ਿਸ਼ 'ਚ ਸ਼ਾਮਲ ਹੋਣ ਲਈ ਨਹੀਂ ਕਹਿਣਾ ਚਾਹੀਦਾ ਸੀ। ਉਨ੍ਹਾਂ ਦੇ ਮੁਤਾਬਕ ਮੰਤਰੀਆਂ ਨੂੰ ਰਾਸ਼ਟਰਪਤੀ ਨਾਲ ਆਪਣੇ ਮੱਤਭੇਦਾਂ ਨੂੰ ਗੱਲਬਾਤ ਕਰਕੇ ਸੁਲਝਾਉਣਾ ਚਾਹੀਦਾ ਸੀ। ਪਰ ਉਨ੍ਹਾਂ ਨੂੰ ਕਮਜ਼ੋਰ ਕਰਨ ਦਾ ਫੈਸਲਾ ਬੇਹੱਦ ਖਤਰਨਾਕ ਤੇ ਸੰਵਿਧਾਨ ਦਾ ਉਲੰਘਣ ਕਰਨ ਵਾਲਾ ਸੀ। ਇਹ ਅਮਰੀਕੀ ਨਾਗਰਿਕਾਂ ਦੇ ਖਿਲਾਫ ਸੀ।

ਹੈਲੀ ਨੇ ਕਿਹਾ ਕਿ ਵਾਈਟ ਹਾਊਸ ਦੇ ਕੁਝ ਅਧਿਕਾਰੀ ਟਰੰਪ ਦੇ ਵਿਵਹਾਰ ਵੱਲ ਧਿਆਨ ਆਕਰਸ਼ਿਤ ਕਰਨ ਨੂੰ ਲੈ ਕੇ ਇਕੱਠੇ ਅਸਤੀਫਾ ਦੇਣਾ ਚਾਹੁੰਦੇ ਸਨ। ਇਸ ਤੋਂ ਪਹਿਲਾ ਸਤੰਬਰ 'ਚ ਵਾਸ਼ਿੰਗਟਨ ਪੋਸਟ ਦੇ ਰਿਪੋਰਟ ਬਾਬ ਵੁਡਵਰਡ ਨੇ ਆਪਣੀ ਕਿਤਾਬ 'ਚ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਦੇ ਲਈ ਸੀਨੀਅਰ ਮੰਤਰੀ ਰਾਸ਼ਟਰਪਤੀ ਦੀ ਮੇਜ਼ ਤੋਂ ਅਹਿਮ ਦਸਤਾਵੇਜ਼ ਹਟਾ ਦਿੰਦੇ ਹਨ।


Baljit Singh

Content Editor

Related News