ਨਿਕਾਰਾਗੁਆ ''ਚ ਪ੍ਰਦਰਸ਼ਨ ਦੌਰਾਨ 5 ਲੋਕਾਂ ਦੀ ਮੌਤ
Tuesday, Jun 05, 2018 - 11:29 AM (IST)

ਮਾਨਾਗੁਆ— ਨਿਕਾਰਾਗੁਆ ਦੇ ਮਸਾਯਾ ਵਿਚ ਪੁਲਸ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਕਾਰ ਰਾਤ ਨੂੰ ਹੋਏ ਸੰਘਰਸ਼ਾਂ ਦੌਰਾਨ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ। ਇਕ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ। ਉਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕਾਂ 'ਤੇ ਅੱਤਵਾਦ ਦਾ ਰਾਜ ਹੈ। ਸ਼ਹਿਰ ਵਿਚ ਹਰ ਹਫਤੇ ਦੇ ਆਖੀਰ ਵਿਚ ਨਿਵਾਸੀ ਦੇਸੀ ਮੋਰਟਾਰਾਂ ਅਤੇ ਗੁਲੇਲਾਂ ਨਾਲ ਲੈਸ ਹੋ ਕੇ ਦੰਗਾ ਰੋਕੁ ਪੁਲਸ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦੇ ਹਨ।
ਨਿਵਾਸੀਆਂ ਦਾ ਕਹਿਣਾ ਹੈ ਕਿ ਅਰਧ-ਸੈਨਿਕ ਬਲ ਰਾਸ਼ਟਰਪਤੀ ਡੈਨੀਅਲ ਓਰਟੇਗਾ ਦੇ ਪ੍ਰਤੀ ਵਫਾਦਾਰ ਹਨ। ਓਰਟੇਗਾ ਵਿਰੁੱਧ ਅਪ੍ਰੈਲ 2018 ਵਿਚ ਪ੍ਰਦਰਸ਼ਨ ਭੜਕਣ ਤੋਂ ਬਾਅਦ ਨਿਕਾਰਾਗੁਆ ਵਿਚ ਹੋਈ ਹਿੰਸਾ ਵਿਚ 100 ਤੋਂ ਵਧ ਲੋਕ ਮਾਰੇ ਗਏ ਹਨ। ਓਰਟੇਗਾ ਦਾ ਮੱਧ ਅਮਰੀਕੀ ਦੇਸ਼ ਦੀ ਰਾਜਨੀਤੀ 'ਤੇ 4 ਦਹਾਕਿਆਂ ਤੋਂ ਦਬਦਬਾ ਬਣਿਆ ਹੋਇਆ ਹੈ।