ਸ਼ਖਸ ਨੇ ਜਵਾਲਾਮੁਖੀ ਦੇ ਉੱਪਰ ਬੰਨ੍ਹੀ ਤਾਰ ''ਤੇ ਚੱਲ ਕੇ ਬਣਾਇਆ ਰਿਕਾਰਡ (ਵੀਡੀਓ)

Thursday, Mar 05, 2020 - 05:34 PM (IST)

ਮਾਨਾਗੁਆ (ਬਿਊਰੋ): ਨਿਕ ਵਾਲੇਂਡਾ ਨੇ ਸਰਗਰਮ ਜਵਾਲਾਮੁਖੀ ਦੇ ਉੱਪਰ ਸਿੱਧੇ ਉੱਚ ਤਾਰ 'ਤੇ ਚੱਲ ਕੇ ਇਤਿਹਾਸ ਰਚ ਦਿੱਤਾ ਹੈ। ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਸ਼ਖਸ ਬਣ ਗਏ ਹਨ। ਮਸ਼ਹੂਰ ਫਲਾਈਂਗ ਵਾਲੇਂਡਾ ਸਰਕਸ ਪਰਿਵਾਰ ਤੋਂ 7ਵੀਂ ਪੀੜ੍ਹੀ ਦੇ ਕਲਾਕਾਰ ਨਿਕ ਨਿਕਾਰਾਗੁਆ ਵਿਚ ਸਰਗਰਮ ਮਸਾਯਾ ਜਵਾਲਾਮੁਖੀ ਦੇ ਉੱਪਰੋਂ ਬੁੱਧਵਾਰ ਨੂੰ ਬੰਨ੍ਹੀ ਗਈ ਰੱਸੀ 'ਤੇ ਸਫਲਤਾਪੂਰਵਕ ਚੱਲ ਕੇ ਲੰਘੇ।ਉਹਨਾਂ ਦੇ ਇਸ ਹੈਰਾਨੀਜਨਕ ਕਾਰਨਾਮੇ ਨੂੰ ਰਿਕਾਰਡ ਕਰਨ ਲਈ ਕਈ ਏਯਰਬੋਰਨ ਅਤੇ ਗ੍ਰਾਊਂਡ ਕੈਮਰਿਆਂ ਨੂੰ ਲਗਾਇਆ ਗਿਆ ਸੀ।

ਇਹਨਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਡੇਯਰਡੇਵਿਲ ਗੁਰਤਾ ਬਲ ਨੂੰ ਹਰਾਉਂਦੇ ਹੋਏ ਗਰਮ ਲਾਵਾ ਦੇ ਉੱਪਰ ਬਿਨਾਂ ਕਿਸੇ ਪਰੇਸ਼ਾਨੀ ਦੇ ਹੌਲੀ-ਹੌਲੀ ਅੱਗੇ ਵੱਧ ਰਹੇ ਹਨ। ਨਿਕ ਦੇ ਪੈਰਾਂ ਦੇ ਠੀਕ ਹੇਠਾਂ ਇਕ 'ਲਾਲ ਮੈਗਮਾ ਦੀ ਝੀਲ' ਦਿਸ ਰਹੀ ਸੀ। ਉਹਨਾਂ ਨੇ 1,800 ਫੁੱਟ ਦਾ ਸਫਰ ਤੈਅ ਕਰਨ ਵਿਚ ਸਿਰਫ 31 ਮਿੰਟ ਦਾ ਸਮਾਂ ਲਿਆ। ਰਿਕਾਰਡ ਤੋੜਨ ਵਾਲੇ ਇਸ ਸਟੰਟ ਨੂੰ ਕਰਨ ਲਈ 41 ਸਾਲਾ ਨਿਕ ਨੇ ਆਪਣੇ ਫੇਫੜਿਆਂ ਨੂੰ ਜਵਾਲਾਮੁਖੀ ਦੇ ਹਾਨੀਕਾਰਕ ਧੂੰਏਂ ਤੋਂ ਬਚਾਉਣ ਲਈ ਇਕ ਗੈਸ ਮਾਸਕ, ਹਾਰਨੇਸ ਅਤੇ ਅੱਖਾਂ ਦਾ ਚਸ਼ਮਾ ਪਹਿਨਿਆ ਸੀ। 

PunjabKesari

ਉਹਨਾਂ ਦੇ ਬੂਟ ਜਵਾਲਾਮੁਖੀ ਤੋਂ ਆਉਣ ਵਾਲੀ ਸੰਭਾਵਿਤ ਗਰਮੀ ਨੂੰ ਘੱਟ ਕਰਨ ਵਿਚ ਮਦਦ ਲਈ ਮੋਟੇ ਤਲਿਆਂ ਦੇ ਨਾਲ ਡਿਜ਼ਾਈਨ ਕੀਤੇ ਗਏ ਸਨ। ਟਵਿੱਟਰ 'ਤੇ ਸ਼ੇਅਰ ਕੀਤੇ ਗਏ ਵੀਡੀਓ ਵਿਚ ਉਹਨਾਂ ਨੂੰ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਸਟੰਟ ਦਾ ਪ੍ਰਦਰਸ਼ਨ ਕਰਦਿਆਂ ਦਿਖਾਇਆ ਗਿਆ ਹੈ। ਏ.ਬੀ.ਸੀ. ਨਿਊਜ਼ ਵਿਚ ਉਹਨਾਂ ਦੇ ਸਟੰਟ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ। ਇਸ ਦੌਰਾਨ ਉਹਨਾਂ ਨੂੰ ਤੇਜ਼ ਗਤੀ ਵਿਚ ਚੱਲ ਰਹੀਆਂ ਹਵਾਵਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ, ਜਿਹਨਾਂ ਦੇ ਬਾਰੇ ਵਿਚ ਪਹਿਲਾਂ ਤੋਂ ਅਨੁਮਾਨ ਲਗਾਉਣਾ ਮੁਸ਼ਕਲ ਸੀ।

ਰਿਕਾਰਡ ਬਣਾਉਣ ਦੇ ਬਾਅਦ ਨਿਕ ਨੇ ਕਿਹਾ,'' ਇਹ ਯਾਤਰਾ ਆਨੰਦਮਈ ਸੀ।'' ਉਹਨਾਂ ਨੇ ਕਿਹਾ,''ਇਹ ਹੈਰਾਨੀਜਨਕ ਸੀ, ਉਸ ਜਵਾਲਾਮੁਖੀ ਦੇ ਲਾਵਾ ਨੂੰ ਦੇਖਣਾ ਬਿਲਕੁੱਲ ਆਨੰਦ ਦੇਣ ਵਾਲਾ ਸੀ। ਇਹ ਕੁਝ ਅਜਿਹਾ ਸੀ ਜਿਸ ਨੂੰ ਮੈਂ ਸਬਦਾਂ ਵਿਚ ਬਿਆਨ ਨਹੀਂ ਕਰ ਸਕਦਾ।'' ਇੱਥੇ ਦੱਸ ਦਈਏ ਕਿ ਪਿਛਲੇ ਸਾਲ ਜੂਨ ਵਿਚ ਇਕ ਹੋਰ ਰੌਂਗਟੇ ਖੜ੍ਹੇ ਕਰਨ ਦੇਣ ਵਾਲੇ ਸਟੰਟ ਵਿਚ ਨਿਕ ਅਤੇ ਉਹਨਾਂ ਦੀ ਭੈਣ ਲਿਜਾਨਾ ਨੇ ਨਿਊਯਾਰਕ ਦੇ ਟਾਈਮਜ਼ ਸਕਵਾਇਰ 'ਤੇ 25 ਸਟੋਰੀਜ਼ ਦੇ ਉੱਪਰ ਬੰਨ੍ਹੇ ਤਾਰ 'ਤੇ ਚਹਿਲ ਕਦਮੀ ਕੀਤੀ ਸੀ।

 


Vandana

Content Editor

Related News