ਪਾਕਿ ਦੇ ਨਵੇਂ PM ਨੇ ਪ੍ਰਧਾਨ ਮੰਤਰੀ ਮੋਦੀ ਦੇ ਵਧਾਈ ਸੰਦੇਸ਼ ਦਾ ਦਿੱਤਾ ਜਵਾਬ

Tuesday, Apr 12, 2022 - 05:30 PM (IST)

ਪਾਕਿ ਦੇ ਨਵੇਂ PM ਨੇ ਪ੍ਰਧਾਨ ਮੰਤਰੀ ਮੋਦੀ ਦੇ ਵਧਾਈ ਸੰਦੇਸ਼ ਦਾ ਦਿੱਤਾ ਜਵਾਬ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮੰਗਲਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਾ ਵਧਾਈ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਸ਼ਾਂਤੀਪੂਰਨ ਅਤੇ ਸਹਿਯੋਗੀ ਸਬੰਧ ਚਾਹੁੰਦਾ ਹੈ। ਸ਼ਰੀਫ ਨੇ ਹਾਲਾਂਕਿ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੰਮੂ-ਕਸ਼ਮੀਰ ਸਮੇਤ ਬਕਾਇਆ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਅਟੱਲ ਹੈ।

ਇਹ ਵੀ ਪੜ੍ਹੋ: ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਭਾਰਤ ਨੇ ਭੇਜੇ 11,000 ਟਨ ਚੌਲ

ਮੋਦੀ ਦੇ ਵਧਾਈ ਸੰਦੇਸ਼ ਦਾ ਜਵਾਬ ਦਿੰਦੇ ਹੋਏ ਸ਼ਰੀਫ ਨੇ ਟਵੀਟ ਕੀਤਾ, ''ਪਾਕਿਸਤਾਨ ਭਾਰਤ ਨਾਲ ਸ਼ਾਂਤੀਪੂਰਨ ਅਤੇ ਸਹਿਯੋਗੀ ਸਬੰਧ ਚਾਹੁੰਦਾ ਹੈ। ਜੰਮੂ-ਕਸ਼ਮੀਰ ਸਮੇਤ ਬਕਾਇਆ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਅਟੱਲ ਹੈ। ਅੱਤਵਾਦ ਨਾਲ ਲੜਨ 'ਚ ਪਾਕਿਸਤਾਨ ਦੀ ਕੁਰਬਾਨੀ ਨੂੰ ਹਰ ਕੋਈ ਜਾਣਦਾ ਹੈ। ਆਓ ਅਸੀਂ ਸ਼ਾਂਤੀ ਯਕੀਨੀ ਬਣਾਈਏ ਅਤੇ ਆਪਣੇ ਲੋਕਾਂ ਦੇ ਸਮਾਜਿਕ-ਆਰਥਿਕ ਵਿਕਾਸ 'ਤੇ ਧਿਆਨ ਕੇਂਦਰਿਤ ਕਰੀਏ।" ਮੋਦੀ ਨੇ ਸੋਮਵਾਰ ਨੂੰ 70 ਸਾਲਾ ਸ਼ਰੀਫ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਚਾਹੁੰਦਾ ਹੈ, ਜੋ ਅੱਤਵਾਦ ਤੋਂ ਮੁਕਤ ਹੋਵੇ, ਜਿਸ ਨਾਲ 'ਅਸੀਂ ਆਪਣੀਆਂ ਵਿਕਾਸ ਚੁਣੌਤੀਆਂ 'ਤੇ ਧਿਆਨ ਕੇਂਦਰਿਤ ਕਰ ਸਕੀਏ ਅਤੇ ਆਪਣੇ ਲੋਕਾਂ ਦੀ ਭਲਾਈ ਅਤੇ ਖ਼ੁਸ਼ਹਾਲੀ ਯਕੀਨੀ ਕਰ ਸਕੀਏ।' 

ਇਹ ਵੀ ਪੜ੍ਹੋ: ਨਾਈਜੀਰੀਆ 'ਚ ਬੰਦੂਕਧਾਰੀਆਂ ਦਾ ਆਤੰਕ, 70 ਤੋਂ ਜ਼ਿਆਦਾ ਪਿੰਡ ਵਾਸੀਆਂ ਦਾ ਕੀਤਾ ਕਤਲ

ਸੋਮਵਾਰ ਨੂੰ ਆਪਣੇ ਪਹਿਲੇ ਸੰਬੋਧਨ 'ਚ ਸ਼ਰੀਫ ਨੇ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦਾ ਮੁੱਦਾ ਉਠਾਉਂਦੇ ਹੋਏ ਦੋਸ਼ ਲਗਾਇਆ ਕਿ ਘਾਟੀ 'ਚ ਲੋਕਾਂ ਦਾ 'ਖੂਨ ਵਹਿ ਰਿਹਾ ਹੈ ਅਤੇ ਪਾਕਿਸਤਾਨ ਉਨ੍ਹਾਂ ਨੂੰ 'ਕੂਟਨੀਤਕ ਅਤੇ ਨੈਤਿਕ ਸਮਰਥਨ' ਦੇਣ ਦੇ ਨਾਲ-ਨਾਲ ਹਰ ਕੌਮਾਂਤਰੀ ਮੰਚ 'ਤੇ ਮੁੱਦਾ ਉਠਾਏਗਾ। ਇਮਰਾਨ ਖਾਨ ਦੀ ਥਾਂ ਲੈਣ ਵਾਲੇ ਸ਼ਰੀਫ ਨੇ ਕਿਹਾ ਕਿ ਉਹ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਹਨ, ਪਰ ਕਸ਼ਮੀਰ ਮੁੱਦੇ ਦੇ ਹੱਲ ਤੋਂ ਬਿਨਾਂ ਇਸ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਸ਼ਰੀਫ਼ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਹਨ। ਸ਼ਾਹਬਾਜ਼ ਸ਼ਰੀਫ ਨੇ ਸੋਮਵਾਰ ਨੂੰ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।

ਇਹ ਵੀ ਪੜ੍ਹੋ: ਫਿਲੀਪੀਨਜ਼ 'ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News