ਵੈਲਿੰਗਟਨ ‘ਚ ਹੋਏ “ਮੇਲਾ ਮੇਲਣਾਂ ਦੇ ਸ਼ੋਅ” ਨੂੰ ਮਿਲਿਆ ਭਰਪੂਰ ਹੁੰਗਾਰਾ

Monday, May 31, 2021 - 10:33 AM (IST)

ਵੈਲਿੰਗਟਨ ‘ਚ ਹੋਏ “ਮੇਲਾ ਮੇਲਣਾਂ ਦੇ ਸ਼ੋਅ” ਨੂੰ ਮਿਲਿਆ ਭਰਪੂਰ ਹੁੰਗਾਰਾ

ਵੈਲਿੰਗਟਨ (ਰਮਨਦੀਪ ਸਿੰਘ ਸੋਢੀ): ਬੀਤੇ ਸ਼ਨੀਵਾਰ ਨਿਊਜ਼ੀਲੈਂਡ ਦੀ ਰਾਜਧਾਨੀ ਦੀ ਸਿਰਮੌਰ ਪੰਜਾਬੀ ਸੰਸਥਾ “ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ” ਵੱਲੋਂ ਪਹਿਲੀ ਵਾਰ ਆਯੋਜਿਤ ਕੀਤੇ “ਮੇਲਾ ਮੇਲਣਾਂ ਦੇ ਸ਼ੋਅ” ਵਿੱਚ ਰਿਕਾਰਡ ਤੋੜ ਇਕੱਠ ਹੋਇਆ। ਮੇਲੇ ਦੀ ਸ਼ੁਰੂਆਤ ਪੰਜਾਬ ਦੀ ਮਸ਼ਹੂਰ ਰਵਾਇਤ “ਜਾਗੋ” ਤੋਂ ਕੀਤੀ ਗਈ। ਉਪਰੰਤ ਗਿੱਧਾ, ਭੰਗੜਾ, ਡਾਂਸ, ਮਮਿਕਰੀ ਆਦਿ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ। 

PunjabKesari

ਵਿੱਕ ਸਿੰਘ ਦੇ ਲਾਈਵ ਡੀ.ਜੇ. ਅਤੇ ਰੇਡੀਓ ਆਕਲੈਂਡ ਤੋਂ ਪੁੱਜੀਆਂ ਹੁਨਰਮੰਦ ਸਟੇਜ ਸੰਚਾਲਕ ਲਵਲੀਨ ਤੇ ਜੱਸੀ ਨੇ ਖ਼ੂਬ ਰੰਗ ਬੰਨ੍ਹੇ। ਇਸ ਮੌਕੇ ਕਿਸਾਨੀ ਸੰਘਰਸ਼ ਅਤੇ ਕੋਰੋਨਾ ਪੀੜਤਾਂ ਨੂੰ ਵਿਸ਼ੇਸ਼ ਤੌਰ ‘ਤੇ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ।

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਏਸ਼ੀਆਈ-ਅਮਰੀਕੀ ਸਮੂਹਾਂ ਦਾ ਸੰਘ ਭਾਰਤ ਨੂੰ ਭੇਜੇਗਾ 10 ਲੱਖ ਡਾਲਰ ਦੀ ਮਦਦ

ਮੇਲੇ ਦੌਰਾਨ ਖਾਣ ਪੀਣ ਅਤੇ ਹਾਰ ਸ਼ਿੰਗਾਰ ਦਾ ਸਮਾਨ ਖਰੀਦਣ ਲਈ ਲੱਗੀਆਂ ਸਟਾਲਾਂ ਦੀ ਵੀ ਚੋਖੀ ਵਿਕਰੀ ਹੋਈ। ਮੇਲੇ ‘ਚ ਪੁੱਜੀਆਂ ਮੇਲਣਾ ਵੱਲੋਂ ਦੇਰ ਰਾਤ ਤੱਕ ਨੱਚਣ-ਗਾਉਣ ਦਾ ਸਿਲਸਿਲਾ ਜਾਰੀ ਰਿਹਾ। ਅਖੀਰ ‘ਚ ਕਲੱਬ ਪ੍ਰਬੰਧਕਾਂ ਵੱਲੋਂ ਸਮੂਹ ਪੇਸ਼ਕਾਰਾਂ ਦੀ ਹੌਸਲਾ-ਅਫਜ਼ਾਈ ਲਈ ਸਨਮਾਨ ਚਿੰਨ੍ਹ ਅਤੇ ਦਰਸ਼ਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਲਈ ਧੰਨਵਾਦ ਕੀਤਾ ਗਿਆ।

PunjabKesari


author

Vandana

Content Editor

Related News