ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਮਸਜਿਦ ''ਚ ਹਮਲੇ ਦੀ ਧਮਕੀ, ਪੁਲਸ ਨੇ ਕੀਤੀ ਕਾਰਵਾਈ

Wednesday, Mar 04, 2020 - 06:03 PM (IST)

ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਮਸਜਿਦ ''ਚ ਹਮਲੇ ਦੀ ਧਮਕੀ, ਪੁਲਸ ਨੇ ਕੀਤੀ ਕਾਰਵਾਈ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਪੁਲਸ ਨੇ 19 ਸਾਲਾ ਇਕ ਨੌਜਵਾਨ ਨੂੰ ਧਮਕੀ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਅਸਲ ਵਿਚ ਕ੍ਰਾਈਸਟਚਰਚ ਮਸਜਿਦਾਂ ਨੂੰ ਲੈ ਕੇ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਸੇ ਸਿਲਸਿਲੇ ਵਿਚ ਪੁਲਸ ਨੇ ਇਹ ਗ੍ਰਿਫਤਾਰੀ ਕੀਤੀ ਹੈ। ਪਿਛਲੇ ਸਾਲ ਇਸੇ ਮਸਜਿਦ 'ਤੇ ਹਮਲਾ ਕੀਤਾ ਗਿਆ ਸੀ ਅਤੇ ਇੱਥੇ ਸਮੂਹਕ ਰੂਪ ਨਾਲ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿਚ ਤਕਰੀਬਨ 50 ਲੋਕ ਮਾਰੇ ਗਏ ਸਨ। ਨਿਊਜ਼ੀਲੈਂਡ ਵਿਚ ਆਤਮਘਾਤੀ ਹਮਲੇ ਦੇ 1 ਸਾਲ ਪੂਰਾ ਹੋਣ 'ਤੇ ਇਸ ਦਿਨ ਨੂੰ ਨਿਸ਼ਾਨਬੱਧ ਕਰਨ ਲਈ ਤਿਆਰੀ ਕਰ ਰਿਹਾ ਹੈ।

PunjabKesari

ਇਕ ਸਾਲ ਪਹਿਲਾਂ ਹੋਏ ਇਸ ਹਮਲੇ ਵਿਚ 51 ਲੋਕ ਮਾਰੇ ਗਏ ਸਨ। ਇਸ ਦੌਰਾਨ ਪੁਲਸ ਨੇ ਧਮਕੀ ਦੀ ਨਿੰਦਾ ਕਰਦਿਆਂ ਉਹਨਾਂ ਦੋ ਮਸਜਿਦਾਂ 'ਤੇ ਗਸ਼ਤ ਵਧਾ ਦਿੱਤੀ ਹੈ ਜਿਹਨਾਂ 'ਤੇ ਹਮਲਾ ਹੋਇਆ ਸੀ।ਇਕ ਇਨਕ੍ਰਿਪਟਿਡ ਮੈਸਜਿੰਗ ਐਪ 'ਤੇ ਕੀਤੇ ਗਏ ਧਮਕੀ ਭਰੇ ਸੰਦੇਸ਼ਾਂ ਵਿਚ ਕਥਿਤ ਤੌਰ 'ਤੇ ਇਕ ਵਿਅਕਤੀ ਨੂੰ ਅਲ ਨੂਰ ਮਸਜਿਦ ਦੇ ਬਾਹਕ ਇਕ ਕਾਰ ਵਿਚ ਬੈਠੇ ਹੋਏ ਦਿਖਾਇਆ ਗਿਆ, ਜਿਸ ਵਿਚ ਧਮਰੀ ਭਰਿਆ ਸੰਦੇਸ਼ ਅਤੇ ਬੰਦੂਕ ਦੀ ਇਮੋਜੀ ਸੀ। ਕੈਂਟਰਬਰੀ ਦੇ ਪੁਲਸ ਕਮਾਂਡਰ ਸੁਪਰਡੈਂਟ ਜਾਨ ਪ੍ਰਾਈਸ ਨੇ ਇਕ ਬਿਆਨ ਵਿਚ ਕਿਹਾ,''ਇਸ ਤਰ੍ਹਾਂ ਦੇ ਲੋਕਾਂ ਦੀ ਨਿਊਜ਼ੀਲੈਂਡ ਵਿਚ ਲੋੜ ਨਹੀਂ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ। ਇਸ ਨੂੰ ਬਰਦਾਸ਼ਤ ਨਹੀਂ  ਕੀਤਾ ਜਾਵੇਗਾ।''

PunjabKesari

ਭਾਵੇਂਕਿ ਪੁਲਸ ਨੇ ਨੌਜਵਾਨ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ। ਪੁਲਸ ਨੇ ਕ੍ਰਾਈਸਟਚਰਚ ਦੇ ਇਕ ਪਤੇ 'ਤੇ ਤਲਾਸ਼ੀ ਵਾਰੰਟ ਦੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਸੀ। ਪ੍ਰਾਈਸ ਨੇ ਅੱਗੇ ਕਿਹਾ ਕਿ ਨੌਜਵਾਨ 'ਤੇ ਇਕ ਅਸਬੰਧਤ ਮਾਮਲੇ ਵਿਚ ਦੋਸ਼ ਹੈ, ਜਿਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਪੁਲਸ ਹਾਲੇ ਵੀ ਮਸਜਿਦ ਦੀ ਧਮਕੀ 'ਤੇ ਸਬੂਤ ਇਕੱਠੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪੁਲਸ ਨੇ ਅਲ ਨੂਰ ਅਤੇ ਲਿਨਵੁਡ ਮਸਜਿਦਾਂ ਦੇ ਨੇੜੇ ਗਸ਼ਤ ਵਧਾ ਦਿੱਤੀ ਹੈ। ਪ੍ਰਾਈਸ ਨੇ ਕਿਹਾ ਕਿ ਭਾਈਚਾਰੇ ਦੀ ਸੁਰੱਖਿਆ ਕਰਨਾ ਸਾਡੀ ਤਰਜੀਹ ਹੈ। ਪ੍ਰਾਈਸ ਨੇ ਉਹਨਾਂ ਲੋਕਾਂ ਦੀ ਤਰੀਫ ਕੀਤੀ ਜਿਹਨਾਂ ਨੇ ਧਮਕੀ ਦੇਣ ਵਾਲੀਆਂ ਤਸਵੀਰਾਂ ਦੀ ਸੂਚਨਾ ਦਿੱਤੀ ਸੀ ਅਤੇ ਨਾਲ ਹੀ ਇਸ ਨੂੰ ਆਨਲਾਈਨ ਸ਼ੇਅਰ ਕਰਨ ਵਿਰੁੱਧ ਚਿਤਾਵਨੀ ਵੀ ਦਿੱਤੀ।

ਇਹ ਵੀ ਪੜ੍ਹੋ - ਈਰਾਨ 'ਚ ਕੋਰੋਨਾਵਾਇਰਸ ਦਾ ਡਰ, ਮਸਜਿਦ ਦੀਆਂ ਕੰਧਾਂ ਨੂੰ ਚੱਟ ਰਹੇ ਲੋਕ (ਵੀਡੀਓ)
ਇਹ ਵੀ ਪੜ੍ਹੋ - ਕੋਰੋਨਾਵਾਇਰਸ : ਇਸ ਦੇਸ਼ ਦੀ ਸਰਕਾਰ ਨੇ ਮੁਸਲਿਮਾਂ ਲਈ ਜਾਰੀ ਕੀਤਾ ਨਵਾਂ ਆਦੇਸ਼


author

Vandana

Content Editor

Related News