ਨਿਊਜ਼ੀਲੈਂਡ ’ਚ ਮਨਦੀਪ ਸਿੱਧੂ ਦੇ ਚਰਚੇ, ਸੀਨੀਅਰ ਸਾਰਜੈਂਟ ਦੇ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ ਬਣੀ
Monday, Mar 22, 2021 - 05:00 PM (IST)
ਵੇਲਿੰਗਟਨ - ਕਹਿੰਦੇ ਹਨ ਕਿ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਅਜਿਹਾ ਹੀ ਕੁਝ ਪੰਜਾਬ ਦੀ ਮਨਦੀਪ ਕੌਰ ਸਿੱਧੂ ਨੇ ਕੀਤਾ। ਉਹ ਨਿਊਜ਼ੀਲੈਂਡ ਪੁਲਸ ’ਚ ਭਰਤੀ ਹੋਣ ਵਾਲੀ ਪਹਿਲੀ ਭਾਰਤੀ ਔਰਤ ਹੈ ਜੋ ਪੁਲਸ ਵਿਚ ਸੀਨੀਅਰ ਸਾਰਜੈਂਟ ਦੇ ਅਹੁਦੇ ਤੱਕ ਪਹੁੰਚਣ ਵਾਲੀ ਇਕਲੌਤੀ ਭਾਰਤੀ ਹੈ।
ਇਹ ਵੀ ਪੜ੍ਹੋ: ਇਮਰਾਨ ਸਰਕਾਰ ਨੇ ਤੈਅ ਕੀਤੀ ਕੋਰੋਨਾ ਵੈਕਸੀਨ ਦੀ ਕੀਮਤ, ਪਰ ਕੀ ਖ਼ਰੀਦ ਸਕੇਗੀ ਪਾਕਿ ਦੀ ਗ਼ਰੀਬ ਜਨਤਾ?
ਪੰਜਾਬ ਦੇ ਮਾਨਸਾ ਦੇ ਪਿੰਡ ਕਮਾਲੂ ਦੀ ਮਨਦੀਪ ਜੋ ਪਿੰਡ ਤੋਂ ਚੰਡੀਗੜ੍ਹ ਸ਼ਿਫਟ ਹੋ ਗਈ ਸੀ। 1996 ’ਚ ਉਹ ਆਸਟ੍ਰੇਲੀਆ ਚਲੀ ਗਈ। ਆਸਟ੍ਰੇਲੀਆ ’ਚ ਮਨਦੀਪ ਨੇ ਪੜ੍ਹਾਈ ਕੀਤੀ ਅਤੇ ਕੁਝ ਸਾਲਾਂ ਬਾਅਦ ਉਹ ਉਥੋਂ ਨਿਊਜ਼ੀਲੈਂਡ ਚਲੀ ਗਈ। ਜਿਥੇ ਉਸਨੇ ਕਈ ਥਾਵਾਂ ’ਤੇ ਕੰਮ ਕੀਤਾ।
ਇਹ ਵੀ ਪੜ੍ਹੋ: ਧੀ ਵਾਮਿਕਾ ਨਾਲ ਹਵਾਈਅੱਡੇ ’ਤੇ ਸਪਾਟ ਹੋਏ ਵਿਰੁਸ਼ਕਾ, ਪਿਤਾ ਵਾਲੀ ਡਿਊਟੀ ਨਿਭਾਉਂਦੇ ਨਜ਼ਰ ਆਏ ਵਿਰਾਟ
ਜਿਥੇ ਉਹ ਰਹਿੰਦੀ ਸੀ ਉਥੇ ਇਕ ਰਿਟਾਇਰ ਪੁਲਸ ਮੁਲਾਜ਼ਮ ਰਹਿੰਦਾ ਸੀ ਜੋ ਉਸਨੂੰ ਆਪਣੀ ਪੁਲਸ ਦੀ ਨੌਕਰੀ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਦੱਸਦਾ ਹੁੰਦਾ ਸੀ। ਉਸਨੇ ਪੁਲਸ ਮੁਲਾਜ਼ਮ ਨੂੰ ਕਿਹਾ ਕਿ ਉਹ ਵੀ ਪੁਲਸ ’ਚ ਭਰਤੀ ਹੋਣਾ ਚਾਹੁੰਦੀ ਹੈ। ਇਸ ਲਈ ਰਿਟਾਇਰ ਪੁਲਸ ਮੁਲਾਜ਼ਮ ਨੇ ਉਸਦੀ ਮਦਦ ਕੀਤੀ ਅਤੇ ਉਹ 2004 ਵਿਚ ਬਤੌਰ ਸੀਨੀਅਰ ਕਾਂਸਟੇਬਲ ਭਰਤੀ ਹੋ ਗਈ। ਫਿਰ ਉਸਨੇ ਪ੍ਰਮੋਸ਼ਨ ਲਈ ਕਈ ਵਾਰ ਅਪਲਾਈ ਕੀਤਾ। ਹੁਣ ਉਹ ਸੀਨੀਅਰ ਸਾਰਜੈਂਟ ਹੈ। ਉਹ ਪਹਿਲੀ ਭਾਰਤੀ ਔਰਤ ਹੈ ਜੋ ਇਸ ਅਹੁਦੇ ’ਤੇ ਪਹੁੰਚੀ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਤਰੱਕੀ ’ਚ ਸਿੱਖ ਭਾਈਚਾਰੇ ਦਾ ਯੋਗਦਾਨ ਸ਼ਲਾਘਾਯੋਗ: ਜੈਸਿੰਡਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।