ਨਿਊਜ਼ੀਲੈਂਡ ''ਚ ਇਸ ਦੇਸ਼ ਦੇ ਸੈਲਾਨੀਆਂ ਨੂੰ ਮਿਲੇਗੀ ਵੀਜ਼ਾ ਛੋਟ ਸਹੂਲਤ

Sunday, Jun 15, 2025 - 02:45 PM (IST)

ਨਿਊਜ਼ੀਲੈਂਡ ''ਚ ਇਸ ਦੇਸ਼ ਦੇ ਸੈਲਾਨੀਆਂ ਨੂੰ ਮਿਲੇਗੀ ਵੀਜ਼ਾ ਛੋਟ ਸਹੂਲਤ

ਵੈਲਿੰਗਟਨ (ਵਾਰਤਾ)- ਨਿਊਜ਼ੀਲੈਂਡ ਸਰਕਾਰ ਨੇ ਵੀਜ਼ਾ ਛੋਟ ਸਬੰਧੀ ਇਕ ਵੱਡਾ ਐਲਾਨ ਕੀਤਾ ਹੈ। ਐਲਾਨ ਮੁਤਾਬਕ ਆਸਟ੍ਰੇਲੀਆ ਤੋਂ ਯਾਤਰਾ ਕਰਨ ਵਾਲੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਛੋਟ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਨਿਊਜ਼ੀਲੈਂਡ ਅਨੁਸਾਰ ਨਵੰਬਰ 2025 ਤੋਂ ਆਸਟ੍ਰੇਲੀਆ ਵਿੱਚ ਵੈਧ ਵੀਜ਼ਾ ਰੱਖਣ ਵਾਲੇ ਚੀਨੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਦੀ ਬਜਾਏ ਨਿਊਜ਼ੀਲੈਂਡ ਇਲੈਕਟ੍ਰਾਨਿਕ ਟ੍ਰੈਵਲ ਅਥਾਰਟੀ (NZETA) ਰਾਹੀਂ ਤਿੰਨ ਮਹੀਨਿਆਂ ਲਈ ਨਿਊਜ਼ੀਲੈਂਡ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਨਾਗਰਿਕ ਦੀ ਮੌਤ, ਪੁਲਸ ਦੇ ਤਸ਼ਦੱਦ ਨੇ ਲਈ ਜਾਨ

ਇਹ ਛੋਟ ਸਿਰਫ਼ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਚੀਨੀ ਨਾਗਰਿਕਾਂ ਲਈ ਹੈ, ਇਹ ਟਰਾਂਜ਼ਿਟ ਯਾਤਰੀਆਂ 'ਤੇ ਲਾਗੂ ਨਹੀਂ ਹੋਵੇਗੀ। ਬਿਨੈਕਾਰਾਂ ਨੂੰ ਅਜੇ ਵੀ NZETA ਲਈ ਮਾਪਦੰਡ ਪੂਰੇ ਕਰਨੇ ਪੈਣਗੇ। ਅੱਜ ਐਲਾਨੀ ਗਈ ਵੀਜ਼ਾ ਛੋਟ 12 ਮਹੀਨਿਆਂ ਲਈ ਇੱਕ ਟ੍ਰਾਇਲ ਨੀਤੀ ਹੈ ਜਿਸਦਾ ਉਦੇਸ਼ ਨਿਊਜ਼ੀਲੈਂਡ ਨੂੰ ਚੀਨੀ ਸੈਲਾਨੀਆਂ ਲਈ ਵਧੇਰੇ ਆਕਰਸ਼ਕ ਬਣਾਉਣਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News