ਤਰਸੇਮ ਜੱਸਰ 19 ਜੁਲਾਈ ਨੂੰ ਆਕਲੈਂਡ ''ਚ ਕਰਨਗੇ ਪਰਫਾਰਮ

Wednesday, Jul 16, 2025 - 06:38 PM (IST)

ਤਰਸੇਮ ਜੱਸਰ 19 ਜੁਲਾਈ ਨੂੰ ਆਕਲੈਂਡ ''ਚ ਕਰਨਗੇ ਪਰਫਾਰਮ

ਆਕਲੈਂਡ: (ਸੁਮਿਤ ਭੱਲਾ): ਤਰਸੇਮ ਜੱਸਰ, ਜੋ ਕਿ "ਅਦਬ ਪੰਜਾਬੀ ਸਰਦਾਰ" ਵਜੋਂ ਜਾਣੇ ਜਾਂਦੇ ਹਨ, 19 ਜੁਲਾਈ, ਸ਼ਨੀਵਾਰ ਨੂੰ ਆਕਲੈਂਡ ਦੇ ਡਿਊ ਡ੍ਰੌਪ ਇਵੈਂਟ ਸੈਂਟਰ, ਮੈਨੂਕਾਉ ਵਿੱਚ ਆਪਣੀ ਪਰਫਾਰਮੈਂਸ ਦੇਣ ਆ ਰਹੇ ਹਨ। ਇਸ ਇਵੈਂਟ ਦੇ ਇਕ ਆਯੋਜਕ ਬਲਜੀਤ ਗ੍ਰੇਵਾਲ ਨੇ ਦੱਸਿਆ ਕਿ ਹਰ ਉਮਰ ਵਰਗ ਦਾ ਵਿਅਕਤੀ ਤਰਸੇਮ ਜੱਸਰ ਦੀ ਪਰਫਾਰਮੈਂਸ ਦੇਖਣ ਲਈ ਉਤਾਵਲਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਪੀਸ ਪਾਰਕ 'ਚ “ਸਵਾਸਤਿਕ” ਤੇ “ਓਮ” ਚਿੰਨ੍ਹਾਂ ਦੀ ਸਥਾਪਤੀ (ਤਸਵੀਰਾਂ)

ਇਸ ਇਵੈਂਟ ਦੇ ਆਯੋਜਕ ਬਲਜੀਤ ਗ੍ਰੇਵਾਲ ਅਤੇ ਲਵਦੀਪ ਨੇ ਦੱਸਿਆ ਕਿ ਗਾਇਕ ਦੀ ਵੱਡੀ ਫੈਨ ਫੌਲੋਇੰਗ ਕਰਕੇ 80% ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਗ੍ਰੇਵਾਲ ਨੇ ਹੋਰ ਦੱਸਿਆ ਕਿ ਇਹ ਇਕ ਪੂਰੀ ਤਰ੍ਹਾਂ ਪਰਿਵਾਰਕ ਸ਼ੋਅ ਹੋਵੇਗਾ, ਜਿਸ ਵਿੱਚ ਕਈ ਪਰਿਵਾਰ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰ ਚੁੱਕੇ ਹਨ। ਉਹਨਾਂ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਕੁਝ ਹੀ ਟਿਕਟਾਂ ਬਾਕੀ ਹਨ, ਇਸ ਲਈ ਜਲਦੀ ਕਰੋ ਅਤੇ ਟਿਕਟਾਂ ਬੁੱਕ ਕਰਵਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News