ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਮੰਦਰ ਦੇ ਦਰਸ਼ਨ ਕੀਤੇ, ਭਾਰਤੀ ਭੋਜਨ ਦਾ ਲਿਆ ਸਵਾਦ
Sunday, Aug 09, 2020 - 11:22 PM (IST)

ਆਕਲੈਂਡ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸਤੰਬਰ ਵਿਚ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਆਕਲੈਂਡ ਵਿਚ ਰਾਧਾ ਕ੍ਰਿਸ਼ਣ ਮੰਦਰ ਦੇ ਦਰਸ਼ਨ ਕੀਤੇ। ਇਸ ਦੌਰਾਨ ਅਰਡਰਨ ਨੇ ਭਾਰਤੀ ਸ਼ਾਕਾਹਾਰੀ ਭੋਜਨ ਦਾ ਸਵਾਦ ਲਿਆ, ਜਿਸ ਵਿਚ ਪੂੜੀ, ਛੋਲੇ ਤੇ ਦਾਲ ਸ਼ਾਮਲ ਰਹੇ।
40 ਸਾਲਾ ਅਰਡਰਨ ਨੇ ਵੀਰਵਾਰ ਨੂੰ ਮੰਦਰ ਦੇ ਦਰਸ਼ਨ ਕੀਤੇ। ਮੰਦਰ ਦੇ ਅੰਦਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਬੂਟ ਬਾਹਰ ਹੀ ਉਤਾਰੇ। ਨਿਊਜ਼ੀਲੈਂਡ ਵਿਚ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਪਰਦੇਸੀ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਨਾਲ ਇੰਡੀਅਨ ਨਿਊਜ਼ ਲਿੰਕ ਪ੍ਰੋਗਰਾਮ ਦੌਰਾਨ 6 ਅਗਸਤ, 2020 ਦੇ ਕੁਝ ਬੇਸ਼ਕੀਮਤੀ ਪਲ। ਅਰਡਰਨ ਨੇ ਰਾਧਾ ਕ੍ਰਿਸ਼ਣ ਮੰਦਰ ਦੇ ਦਰਸ਼ਨ ਕਰਕੇ ਭਾਰਤੀ ਭੋਜਨ- ਪੂੜੀ, ਛੋਲੇ ਤੇ ਦਾਲ ਦਾ ਆਨੰਦ ਲਿਆ। ਉਨ੍ਹਾਂ ਨੇ ਪ੍ਰਾਰਥਨਾ ਵਿਚ ਵੀ ਹਿੱਸਾ ਲਿਆ।