ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਨੇ ਵਿਸਾਖੀ ਮੌਕੇ ਦਿੱਤੀ ਵਧਾਈ

Tuesday, Apr 12, 2022 - 06:16 PM (IST)

ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਨੇ ਵਿਸਾਖੀ ਮੌਕੇ ਦਿੱਤੀ ਵਧਾਈ

ਆਕਲੈਂਡ (ਹਰਮੀਕ ਸਿੰਘ)- ਦੁਨੀਆ ਭਰ ‘ਚ ਵਸੇ ਸਿੱਖ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਪੰਜਾਬੀ ਦੁਨੀਆ ਭਰ ਵਿੱਚ ਜਿੱਥੇ ਵੀ ਗਏ ਨੇ ਉਹਨਾਂ ਆਪਣੀ ਮਿਹਨਤ ਨਾਲ ਕਾਮਯਾਬੀਆਂ ਦੇ ਝੰਡੇ ਗੱਡੇ ਹਨ। ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ, ਅਪੋਜੀਸ਼ਨ ਲੀਡਰ ਕ੍ਰਿਸਟੋਫਰ ਲਕਸਨ ਅਤੇ ਖੇਤਰੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀਡੀਓ ਮੈਸੇਜ ਜਾਰੀ ਕਰ ਕੇ ਸਿੱਖ ਭਾਈਚਾਰੇ ਦੇ ਦੇਸ਼ ਅਤੇ ਬਾਕੀ ਕਮਿਊਨੀਟੀਆਂ ਪ੍ਰਤੀ ਯੋਗਦਾਨ ਨੂੰ ਯਾਦ ਕਰਦਿਆਂ ਸਿੱਖ ਸੰਗਤ ਨੂੰ ਵਧਾਈ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਦਾ ਵੱਡਾ ਬਿਆਨ, ਕਿਹਾ- ਰੂਸ ਨੂੰ ਅਲੱਗ-ਥਲੱਗ ਨਹੀਂ ਕੀਤਾ ਜਾ ਸਕਦਾ

ਸਭ ਲੀਡਰਾਂ ਵੱਲੋਂ ਜਿੱਥੇ ਨਿਊਜੀਲੈਂਡ ਦੇ ਗੁਰੂ ਘਰਾਂ ਵਲੋਂ ਕੋਰੋਨਾ ਦੀ ਮਾਰ ਵਿਚ ਕੀਤੀ ਸੇਵਾ ਲਈ ਕੀਤਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਉੱਥੇ ਹੀ ਸਭ ਪ੍ਰਬੰਧਕ ਕਮੇਟੀਆਂ ਨੇ ਸਾਂਝੇ ਰੂਪ ਵਿਚ ਵਧਾਈ ਸੰਦੇਸ਼ ਭੇਜਣ ਵਾਲੇ ਸਾਰੇ ਲੀਡਰਾਂ ਦਾ ਧੰਨਵਾਦ ਕੀਤਾ। ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਨੇ ਕੀਤਾ ਪ੍ਰਧਾਨ ਮੰਤਰੀ ਨਾਲ ਰਾਬਤਾ ਕੀਤਾ ਸੀ।


author

Vandana

Content Editor

Related News