2004 ਤੋਂ ਬਾਅਦ ਜਨਮੇ ਲੋਕਾਂ ਲਈ Smoking ਕਰਨਾ ਹੋਵੇਗਾ ਬੈਨ

Sunday, Apr 18, 2021 - 01:10 AM (IST)

2004 ਤੋਂ ਬਾਅਦ ਜਨਮੇ ਲੋਕਾਂ ਲਈ Smoking ਕਰਨਾ ਹੋਵੇਗਾ ਬੈਨ

ਵੈਲਿੰਗਟਨ-ਤੰਬਾਕੂ ਕਾਰਣ ਹਰ ਸਾਲ ਜਾਨ ਗੁਆਉਣ ਵਾਲੇ ਲੋਕਾਂ ਦਾ ਅੰਕੜਾ ਘੱਟ ਕਰਨ ਦੇ ਇਰਾਦੇ ਨਾਲ ਨਿਊਜ਼ੀਲੈਂਡ ਨੇ ਸਾਲ 2004 ਤੋਂ ਬਾਅਦ ਪੈਦਾ ਹੋਏ ਲੋਕਾਂ ਲਈ ਸਿਗਰਟਨੋਸ਼ੀ (ਸਮੋਕਿੰਗ) 'ਤੇ ਬੈਨ ਲਾਉਣ ਦਾ ਪਲਾਨ ਬਣਾਇਆ ਹੈ। ਦੇਸ਼ ਦਾ ਇਰਾਦਾ ਹੈ ਕਿ 2025 ਤੱਕ ਪੂਰੀ ਤਰੀਕੇ ਨਾਲ ਸਿਗਰਟਨੋਸ਼ੀ ਮੁਕਤ ਹੋਣਾ ਹੈ। ਇਸ ਦਿਸ਼ਾ 'ਚ ਇਹ ਕਦਮ ਚੁੱਕਿਆ ਜਾ ਸਕਦਾ ਹੈ। ਸਿਗਰਟ 'ਤੇ ਫਿਲਟਰ ਬੈਨ ਹੋ ਸਕਦੇ ਹਨ, ਬਾਲਗਾਂ ਲਈ ਖੁੱਲ੍ਹੇ ਸਟੋਰਸ 'ਚ ਹੀ ਸਿਗਰਟ ਦੀ ਵਿਕਰੀ ਕੀਤੀ ਜਾ ਸਕਦੀ ਹੈ ਅਤੇ ਤੰਬਾਕੂ 'ਚ ਨਿਕੋਟਿਨ ਦੀ ਮਾਤਰਾ ਘੱਟ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ-ਦੁਨੀਆ ਦਾ ਸਭ ਤੋਂ ਵੱਡਾ ਖਰਗੋਸ਼ ਹੋਇਆ ਗਾਇਬ, ਲੱਭਣ ਵਾਲੇ ਨੂੰ ਮਿਲਣਗੇ 2 ਲੱਖ ਰੁਪਏ

ਨਿਊਜ਼ੀਲੈਂਡ 'ਚ ਰੋਜ਼ਾਨਾ 50 ਲੱਖ ਲੋਕਾਂ ਦੀ ਆਬਾਦੀ 'ਚੋਂ 5 ਲੱਖ ਲੋਕ ਸਿਗਰਟਨੋਸ਼ੀ ਕਰਦੇ ਹਨ। ਹਰ ਸਾਲ 4500 ਲੋਕਾਂ ਦੀ ਮੌਤ ਹੁੰਦੀ ਹੈ। ਦੇਸ਼ ਦੀ ਐਸੋਸੀਏਟ ਸਿਹਤ ਮੰਤਰੀ ਡਾ. ਆਇਸ਼ਾ ਵੈਰਲ ਦਾ ਕਹਿਣਾ ਹੈ ਕਿ ਇਸ ਲਈ 2025 ਤੱਕ ਦੇਸ਼ ਨੂੰ ਸਿਗਰਟਨੋਸ਼ੀ ਮੁਕਤ ਕਰਨ ਦੇ ਟੀਚੇ ਤੱਕ ਪਹੁੰਚਣ ਲਈ ਤੇਜ਼ੀ ਨਾਲ ਕਦਮ ਚੁੱਕਣਾ ਜ਼ਰੂਰੀ ਹੈ। ਜੇਕਰ ਹਾਲਤ ਇਹੋ ਜਿਹੇ ਬਣੇ ਰਹੇ ਤਾਂ ਇਹ ਟੀਚਾ ਪੂਰਾ ਨਹੀਂ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ-ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਨਰਸ ਗ੍ਰਿਫਤਾਰ

ਡਾ. ਵੈਰਲ ਦਾ ਕਹਿਣਾ ਹੈ ਕਿ ਸਿਗਰਟਨੋਸ਼ੀ ਮੁਕਤ ਪੀੜ੍ਹੀ ਨੂੰ ਤਿਆਰ ਕੀਤਾ ਜਾ ਸਕੇਗਾ ਜਦ 2022 ਤੋਂ ਹੀ 18 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਨੂੰ ਤੰਬਾਕੂ ਦੀ ਵਿਕਰੀ ਬੈਨ ਕਰ ਦਿੱਤੀ ਜਾਵੇ। ਹਾਲਾਂਕਿ, ਇਸ ਕਦਮ ਦੇ ਵਿਰੋਧ 'ਚ ਵੀ ਲੋਕ ਆਵਾਜ਼ ਚੁੱਕਣ ਲੱਗੇ ਹਨ। ਦੱਖਣੀਪੰਥੀ ਦਲ ACT ਨੇ ਦਲੀਲ ਦਿੱਤੀ ਹੈ ਕਿ ਨਿਕੋਟਿਨ ਘੱਟ ਕਰਨ ਨਾਲ ਸਿਗਰਟ ਦੀ ਖਪਤ ਵਧੇਰੇ ਹੋਵੇਗੀ। ਇਸ ਤੋਂ ਇਲਾਵਾ ਬਲੈਕ ਮਾਰਕੀਟਿੰਗ ਵੀ ਵਧ ਸਕਦੀ ਹੈ। ਉਥੇ, ਛੋਟੇ ਸਟੋਰਸ ਨੂੰ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ। ਸਿਗਰਟਨੋਸ਼ੀ ਨਾਲ ਹੋਣ ਵਾਲੇ ਕੈਂਸਰ ਕਾਰਣ ਆਪਣਿਆਂ ਨੂੰ ਗੁਆਉਣ ਵਾਲੇ ਲੋਕਾਂ ਨੇ ਇਸ 'ਤੇ ਰੋਕ ਨੂੰ ਵੱਡੀ ਲੋੜ ਦੱਸਿਆ ਹੈ ਅਤੇ ਉਮੀਦ ਜਤਾਈ ਹੈ ਕਿ ਬੈਨ ਲੱਗਣ ਨਾਲ ਤੰਬਾਕੂ ਦੇਸ਼ 'ਚੋਂ ਖਤਮ ਹੋ ਸਕੇਗਾ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News