ਨਿਊਜ਼ੀਲੈਂਡ ਦੀ ਗੈਂਗਾਂ 'ਤੇ ਸਖ਼ਤ ਕਾਰਵਾਈ, ਲਗਾਏ ਗਏ 50 ਹਜ਼ਾਰ ਦੋਸ਼

09/06/2023 4:24:42 PM

ਵੈਲਿੰਗਟਨ (ਆਈ.ਏ.ਐੱਨ.ਐੱਸ.)- ਨਿਊਜ਼ੀਲੈਂਡ ਦੀ ਪੁਲਸ ਨੇ ਗੈਂਗਾਂ 'ਤੇ ਸਖ਼ਤ ਕਾਰਵਾਈ ਕਰਦਿਆਂ ਆਪਰੇਸ਼ਨ ਕੋਬਾਲਟ ਰਾਹੀਂ ਗੈਂਗ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ 50,000 ਦੋਸ਼ ਲਗਾਏ ਹਨ। ਪੁਲਸ ਮੰਤਰੀ ਗਿੰਨੀ ਐਂਡਰਸਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਐਂਡਰਸਨ ਦੇ ਹਵਾਲੇ ਨਾਲ ਦੱਸਿਆ ਕਿ ਪੁਲਸ ਨੇ 31 ਅਗਸਤ ਤੱਕ 64,524 ਉਲੰਘਣਾ ਦੇ ਅਪਰਾਧ ਨੋਟਿਸ ਜਾਰੀ ਕੀਤੇ, 501 ਗੈਰ-ਕਾਨੂੰਨੀ ਹਥਿਆਰ ਜ਼ਬਤ ਕੀਤੇ ਅਤੇ 1,369 ਵਾਰੰਟਿਡ ਤਲਾਸ਼ੀਆਂ ਤੇ 781 ਵਾਰੰਟ ਰਹਿਤ ਤਲਾਸ਼ੀਆਂ ਨੂੰ ਅੰਜਾਮ ਦਿੱਤਾ। 

ਐਂਡਰਸਨ ਨੇ ਦੱਸਿਆ ਕਿ "ਗੈਂਗ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਸਾਡੇ ਸਮਾਜ ਲਈ ਇੱਕ ਸਰਾਪ ਹਨ ਅਤੇ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਾਡੇ ਭਾਈਚਾਰਿਆਂ ਵਿੱਚ ਹੋਣ ਵਾਲੇ ਨੁਕਸਾਨ ਦੇ ਫੈਲਾਅ ਨੂੰ ਰੋਕਣ ਲਈ ਪੁਲਸ ਦਾ ਸਮਰਥਨ ਕਰਦੀ ਹੈ,"। ਉਸਨੇ ਕਿਹਾ ਕਿ ਗਰੋਹ ਦੇ ਮੈਂਬਰਾਂ ਦੁਆਰਾ ਕੀਤੇ ਬਹੁਤ ਸਾਰੇ ਅਪਰਾਧ ਗੰਭੀਰ ਹਨ। ਉਸਨੇ ਅੱਗੇ ਕਿਹਾ ਕਿ ਪੁਲਸ ਨੇ ਗਰੋਹ ਦੇ ਮੈਂਬਰਾਂ ਵਿਰੁੱਧ ਹਮਲੇ, ਧਮਕਾਉਣ ਤੇ ਧਮਕੀਆਂ, ਪਰਿਵਾਰਕ ਅਪਰਾਧ, ਧੋਖਾਧੜੀ ਤੇ ਚੋਰੀ, ਕਾਰ ਬਦਲਣ, ਅਸਲਾ ਐਕਟ ਦੇ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਦੋਸ਼ ਲਗਾਏ ਹਨ। ਮੰਤਰੀ ਨੇ ਕਿਹਾ ਕਿ "ਪੁਲਸ ਇਹ ਯਕੀਨੀ ਬਣਾਉਣ ਲਈ ਹਰ ਰੋਜ਼ ਆਪਣੀ ਜਾਨ ਜੋਖਮ ਵਿਚ ਪਾਉਂਦੀ ਦਿੰਦੀ ਹੈ ਕਿ ਗਰੋਹ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਅਪਰਾਧ ਲਈ ਜਵਾਬਦੇਹ ਬਣਾਇਆ ਜਾਵੇ,"। 

ਪੜ੍ਹੋ ਇਹ ਅਹਿਮ ਖ਼ਬਰ-ਸੋਸ਼ਲ ਮੀਡੀਆ 'ਤੇ ਵਾਇਰਲ 'ਵਨ ਚਿਪ ਚੈਲੇਂਜ' ਕਾਰਨ 14 ਸਾਲਾ ਮੁੰਡੇ ਦੀ ਮੌਤ!, ਜਾਣੋ ਪੂਰਾ ਮਾਮਲਾ

ਐਂਡਰਸਨ ਨੇ ਕਿਹਾ ਕਿ ਪੁਲਸ ਨੂੰ ਗੈਂਗ ਦੇ ਮੈਂਬਰਾਂ ਦਾ ਪਿੱਛਾ ਕਰਨ ਲਈ ਵੀ ਵਧੇਰੇ ਸ਼ਕਤੀਆਂ ਦਿੱਤੀਆਂ ਗਈਆਂ ਹਨ। ਇਸ ਵਿੱਚ ਅਪਰਾਧਿਕ ਕਾਰਵਾਈਆਂ (ਰਿਕਵਰੀ) ਸੋਧ ਬਿੱਲ ਸ਼ਾਮਲ ਹੈ, ਜੋ ਕਿ ਗੈਂਗ ਦੇ ਨੇਤਾਵਾਂ ਅਤੇ ਸਹਾਇਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਆਪਣੇ ਸਾਥੀਆਂ ਦੁਆਰਾ ਗੈਰ-ਕਾਨੂੰਨੀ ਤੌਰ 'ਤੇ ਪ੍ਰਾਪਤ ਕੀਤੇ ਮੁਨਾਫੇ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਅਪਰਾਧਿਕ ਗਤੀਵਿਧੀ ਦਖਲ ਕਾਨੂੰਨ ਬਿੱਲ ਹੈ, ਜੋ ਕਿ ਗੈਂਗ ਹਿੰਸਾ 'ਤੇ ਨਕੇਲ ਕੱਸਣ ਲਈ ਵਧੇਰੇ ਸਾਧਨ ਪ੍ਰਦਾਨ ਕਰਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News