ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੋਬਲ ਪੁਰਸਕਾਰ ਲਈ ਨਾਮਜ਼ਦ

Thursday, Oct 08, 2020 - 06:27 PM (IST)

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੋਬਲ ਪੁਰਸਕਾਰ ਲਈ ਨਾਮਜ਼ਦ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦਾ ਨਾਮ ਵਿਸ਼ਵ ਪ੍ਰਸਿੱਧ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਨਾਮਜ਼ਦਗੀ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਅਜਿਹੀਆਂ ਦੁਆਵਾਂ ਕਰ ਰਹੇ ਹਨ ਕਿ ਭਲਕੇ ਨੂੰ ਹੋਣ ਵਾਲੇ ਉਕਤ ਐਲਾਨ ਵਿਚ ਜੈਸਿੰਡਾ ਅਰਡਰਨ ਦਾ ਨਾਮ ਹੀ ਹੋਵੇ। 

ਜ਼ਿਕਰਯੋਗ ਹੈ ਕਿ ਬੀਤੇ ਸਾਲ 2019 ਵਿਚ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿਚ ਹੋਏ ਹਮਲੇ ਦੌਰਾਨ ਅਤੇ ਇਸ ਸਾਲ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿਚ ਆਪਣਾ ਯੋਗਦਾਨ ਪਾਉਣ ਲਈ ਅਤੇ ਉਸਾਰੂ ਭੂਮਿਕਾ ਨਿਭਾਉਣ ਦੇ ਕਾਰਨ ਨੋਬਲ ਪੁਰਸਕਾਰ ਦੀ ਪੜਤਾਲੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਮ ਨਾਲ ਵਿਸ਼ਵ ਪ੍ਰਸਿੱਧ ਬੀਬੀ ਅਤੇ ਵਾਤਾਵਰਣ ਪ੍ਰੇਮੀ ਗ੍ਰੇਟਾ ਥਨਬਰਗ ਦੇ ਨਾਮ ਨਾਲ ਯੂ.ਐਨ. ਹਾਈ ਕਮਿਸ਼ਨਰ (ਰਿਫਊਜੀ ਅਤੇ ਬਲੈਕ ਲਾਈਵਜ਼ ਮੈਟਰ ਲਈ ਕੰਮ ਕਰਨ ਵਾਸਤੇ) ਵੀ ਪ੍ਰਤੀਯੋਗੀ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਰੋਨਾ ਦੇ ਨਵੇਂ ਮਾਮਲੇ, ਹੁਣ ਤੱਕ 897 ਮੌਤਾਂ

ਜੇਕਰ ਜੈਸਿੰਡਾ ਅਰਡਰਨ ਸ਼ੁੱਕਰਵਾਰ ਨੂੰ 2020 ਦੇ ਨੋਬਲ ਸ਼ਾਂਤੀ ਪੁਰਸਕਾਰ ਦੀ ਜੇਤੂ ਬਣ ਜਾਂਦੀ ਹੈ ਤਾਂ ਉਹ ਆਪਣੇ ਲਈ ਇੱਕ ਡਿਪਲੋਮਾ, ਇੱਕ ਭਾਰੀ ਤਗਮਾ ਅਤੇ ਇੱਕ ਵਿਸ਼ਾਲ ਨਕਦ ਇਨਾਮ ਪ੍ਰਾਪਤ ਕਰੇਗੀ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਦੀ ਘੋਸ਼ਣਾ ਨਾਰਵੇ ਦੇ ਓਸਲੋ ਵਿਚ ਨਾਰਸਕਾ ਨੋਬਲਇੰਸੀਟੀਊਟ ਦੇ ਇਕ ਸਮਾਰੋਹ ਵਿਚ ਸ਼ੁੱਕਰਵਾਰ (NZ ਸਮਾਂ) ਰਾਤ 10 ਵਜੇ ਕੀਤੀ ਜਾਵੇਗੀ। ਪਿਛਲੇ ਸਾਲ ਦੇ ਜੇਤੂ, ਇਥੋਪੀਆਈ ਪ੍ਰਧਾਨ ਮੰਤਰੀ ਅਬੀ ਅਹਿਮਦ ਇਨਾਮ ਪ੍ਰਦਾਨ ਕਰਨਗੇ।


author

Vandana

Content Editor

Related News