ਨਿਊਜ਼ੀਲੈਂਡ ਦੁਨੀਆ ਦਾ ਸਭ ਤੋਂ ਈਮਾਨਦਾਰ ਦੇਸ਼, ਜਾਣੋ ਭਾਰਤ, ਚੀਨ ਅਤੇ ਪਾਕਿ ਦੀ ਸਥਿਤੀ

Friday, Jan 29, 2021 - 06:04 PM (IST)

ਨਿਊਜ਼ੀਲੈਂਡ ਦੁਨੀਆ ਦਾ ਸਭ ਤੋਂ ਈਮਾਨਦਾਰ ਦੇਸ਼, ਜਾਣੋ ਭਾਰਤ, ਚੀਨ ਅਤੇ ਪਾਕਿ ਦੀ ਸਥਿਤੀ

ਵੈਲਿੰਗਟਨ (ਬਿਊਰੋ): ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਭਾਰਤ ਦੀ ਸਥਿਤੀ ਦੁਨੀਆ ਦੇ ਦੇਸ਼ਾਂ ਵਿਚ ਹਾਲੇ ਵੀ ਬਹੁਤ ਖਰਾਬ ਹੈ। ਪਾਕਿਸਤਾਨ ਅਤੇ ਚੀਨ ਦੇ ਮੁਕਾਬਲੇ ਭਾਰਤ ਵਿਚ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜਾਵੇ ਤਾਂ ਬੀਜਿੰਗ ਵਿਚ ਭਾਰਤ ਦੇ ਮੁਕਾਬਲੇ ਘੱਟ ਭ੍ਰਿਸ਼ਟਾਚਾਰ ਹੈ ਜਦਕਿ ਪਾਕਿਸਤਾਨ ਵਿਚ ਭ੍ਰਿਸ਼ਟਾਚਾਰ ਕਾਫੀ ਜ਼ਿਆਦਾ ਹੈ। ਕੋਰੋਨਾ ਕਾਲ ਦੇ ਦੌਰਾਨ ਟ੍ਰਾਂਸਪੇਰੇਂਸੀ ਇੰਟਰਨੈਸ਼ਨਲ ਦੀ ਰਿਪੋਰਟ (Transparency International Report) ਵਿਚ ਇਹ ਗੱਲ ਸਾਹਮਣੇ ਆਈ ਹੈ। ਇਸ ਸਰਵੇ ਮੁਤਾਬਕ, ਈਮਾਨਦਾਰੀ ਦੇ ਮਾਮਲੇ ਵਿਚ ਨਿਊਜ਼ੀਲੈਂਡ ਸਿਖਰ 'ਤੇ ਅਤੇ ਡੈਨਮਾਰਕ ਦੂਜੇ ਨੰਬਰ 'ਤੇ ਹੈ।

ਨਿਊਜ਼ੀਲੈਂਡ ਅਤੇ ਡੈਨਮਾਰਕ ਦੀ ਸਥਿਤੀ
ਕੋਰੋਨਾ ਕਾਲ ਵਿਚ ਨਿਊਜ਼ੀਲੈਂਡ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਪੂਰੀ ਦੁਨੀਆ ਵਿਚ ਵਾਹ-ਵਾਹੀ ਬਟੋਰੀ। ਇਹ ਦੇਸ਼ ਟ੍ਰਾਂਸਪੇਰੇਂਸੀ ਇੰਟਰਨੈਸ਼ਨਲ ਦੀ ਰਿਪੋਰਟ ਵਿਚ 88 ਅੰਕਾਂ ਦੇ ਨਾਲ ਸਿਖਰ 'ਤੇ ਰਿਹਾ ਜਦਕਿ ਡੈਨਮਾਰਕ ਨੂੰ ਵੀ 88 ਅੰਕ ਹੀ ਮਿਲੇ। ਉਹ ਦਸ਼ਮਲਵ ਦੀ ਗਣਨਾ ਦੇ ਬਾਅਦ ਦੂਜੇ ਨੰਬਰ 'ਤੇ ਰਿਹਾ। ਫਿਨਲੈਂਡ 85 ਅੰਕਾਂ ਦੇ ਨਾਲ ਤੀਜੇ ਨੰਬਰ 'ਤੇ ਰਿਹਾ।

ਭਾਰਤ 86ਵੇਂ ਸਥਾਨ 'ਤੇ
ਟਾਂਸਪੇਰੇਂਸੀ ਇੰਟਰਨੈਸ਼ਨਲ ਦੀ ਰਿਪੋਰਟ ਵਿਚ 180 ਦੇਸ਼ਾਂ ਦੇ ਸਮੂਹ ਵਿਚ ਭਾਰਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 86ਵੇਂ ਨੰਬਰ 'ਤੇ ਹੈ। ਰਿਪੋਰਟ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜੇ ਦੇਸ਼ਾਂ ਵਿਚ ਘੱਟ ਭ੍ਰਿਸ਼ਟਾਚਾਰ ਹੈ ਉਹ ਕੋਰੋਨਾ ਨਾਲ ਜ਼ਿਆਦਾ ਕਾਰਗਰ ਢੰਗ ਨਾਲ ਨਜਿੱਠਣ ਵਿਚ ਸਮਰੱਥ ਰਹੇ ਹਨ। 2019 ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਭਾਰਤ 80ਵੇਂ ਸਥਾਨ 'ਤੇ ਸੀ।

0-100 ਅੰਕਾਂ 'ਚੋਂ ਭਾਰਤ ਨੂੰ ਮਿਲੇ 40 ਅੰਕ
ਟ੍ਰਾਂਸਪੇਰੇਂਸੀ ਇੰਟਰਨੈਸ਼ਨਲ ਦੀ ਇਸ ਰਿਪੋਰਟ ਵਿਚ ਜਨਤਕ ਖੇਤਰ ਅਤੇ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਰਾਏ ਲਈ ਗਈ ਸੀ। ਇਸ ਲਈ 0-100 ਦੇ ਸਕੇਲ 'ਤੇ ਰੈਂਕਿੰਗ ਕੀਤੀ ਗਈ। 0 ਅੰਕ ਉਸ ਦੇਸ਼ ਨੰ ਮਿਲਣਾ ਸੀ ਜਿੱਥੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਸੀ ਉੱਥੇ 100 ਅੰਕ ਸਭ ਤੋਂ ਘੱਟ ਭ੍ਰਿਸ਼ਟਾਚਾਰ ਵਾਲੇ ਦੇਸ਼ ਨੂੰ ਮਿਲਣੇ ਸਨ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਅਮੀ ਬੇਰਾ ਏਸ਼ੀਆ ਪ੍ਰਸਾਂਤ ਖੇਤਰ 'ਤੇ ਸੰਸਦ ਦੀ ਸਬ ਕਮੇਟੀ ਦੇ ਮੁੜ ਬਣੇ ਪ੍ਰਧਾਨ

ਪਾਕਿਸਤਾਨ 124ਵੇਂ ਨੰਬਰ 'ਤੇ, ਜਾਣੋ ਚੀਨ ਦੀ ਸਥਿਤੀ
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪਾਕਿਸਤਾਨ ਦੀ ਸਥਿਤੀ ਕਾਫੀ ਖਰਾਬ ਹੈ। ਇਸ ਰੈਂਕਿੰਗ ਵਿਚ ਪਾਕਿਸਤਾਨ ਨੂੰ 124ਵਾਂ ਸਥਾਨ ਮਿਲਿਆ ਹੈ ਜਦਕਿ ਸਿਰਫ 31 ਅੰਕ ਹੀ ਮਿਲੇ ਹਨ। ਜਿੱਥੇ ਤੱਕ ਚੀਨ ਦੀ ਗੱਲ ਕਰੀਏ ਤਾਂ ਉਸ ਦੀ ਸਥਿਤੀ ਵੀ ਭਾਰਤ ਨਾਲੋਂ ਕੋਈ ਜ਼ਿਆਦਾ ਵਧੀਆ ਨਹੀਂ ਹੈ। ਉਹ 180 ਦੇਸ਼ਾਂ ਦੇ ਸਮੂਹ ਵਿਚ 78ਵੇਂ ਨੰਬਰ 'ਤੇ ਹੈ। ਚੀਨ ਨੂੰ ਕੁੱਲ 42 ਅੰਕ ਮਿਲੇ ਹਨ। ਭਾਰਤ ਦੇ ਦੋ ਹੋਰ ਗੁਆਂਢੀ ਨੇਪਾਲ 117ਵੇਂ ਅਤੇ ਬੰਗਲਾਦੇਸ਼ 146ਵੇਂ ਨੰਬਰ 'ਤੇ ਹੈ। ਇਹਨਾਂ ਦੇਸ਼ਾਂ ਨੂੰ ਕ੍ਰਮਵਾਰ 33 ਅਤੇ 26 ਅੰਕ ਮਿਲੇ ਹਨ।

ਅਮਰੀਕਾ ਵਿਚ ਵੀ ਵਧਿਆ ਭ੍ਰਿਸ਼ਟਾਚਾਰ
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਅਮਰੀਕਾ 67ਵੇਂ ਨੰਬਰ 'ਤੇ ਹੈ। ਇਸ ਸਾਲ ਅਮਰੀਕਾ ਦੀ ਰੈਂਕਿੰਗ ਵੀ ਘਟੀ ਹੈ।

ਸਭ ਤੋਂ ਵੱਧ ਭ੍ਰਿਸ਼ਟਾਚਾਰ ਇਹਨਾਂ ਦੇਸ਼ਾਂ ਵਿਚ
ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਕਿ ਦੱਖਣੀ ਸੂਡਾਨ ਅਤੇ ਸੋਮਾਲੀਆ ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ ਹਨ। ਦੱਖਣੀ ਸੂਡਾਨ ਨੂੰ ਸਿਰਫ 12 ਅੰਕ ਮਿਲੇ ਹਨ ਜਦਕਿ ਸੋਮਾਲੀਆ ਨੂੰ ਵੀ 12 ਅੰਕ ਮਿਲੇ ਹਨ। ਦੋਵੇਂ ਦੇਸ਼ 179ਵੇਂ ਨੰਬਰ 'ਤੇ ਹਨ।

ਦੁਨੀਆ ਦੇ 10 ਈਮਾਨਦਾਰ ਦੇਸ਼ਾਂ ਦੀ ਸੂਚੀ
1. ਨਿਊਜ਼ੀਲੈਂਡ
2. ਡੈਨਮਾਰਕ
3. ਫਿਨਲੈਂਡ
4. ਸਵਿਟਜ਼ਰਲੈਂਡ
5. ਸਿੰਗਾਪੁਰ
6. ਸਵੀਡਨ
7. ਨਾਰਵੇ
8. ਨੀਦਰਲੈਂਡ
9. ਲਗਜ਼ਮਬਰਗ
10. ਜਰਮਨੀ
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


author

Vandana

Content Editor

Related News