ਨਿਊਜ਼ੀਲੈਂਡ ਦੇ ਹੈਲੀਕਾਪਟਰ ਦੇ ਪਾਇਲਟ ਦੀ ਇੰਡੋਨੇਸ਼ੀਆ ''ਚ ਮੌਤ
Tuesday, Aug 06, 2024 - 06:22 AM (IST)
ਵੈਲਿੰਗਟਨ/ਜਕਾਰਤਾ : ਇੰਡੋਨੇਸ਼ੀਆ ਦੇ ਪੂਰਬੀ ਖੇਤਰ ਪਾਪੂਆ ਵਿਚ ਨਿਊਜ਼ੀਲੈਂਡ ਦੇ ਇਕ ਹੈਲੀਕਾਪਟਰ ਪਾਇਲਟ ਦੀ ਮੌਤ ਹੋ ਗਈ। ਰੇਡੀਓ ਨਿਊਜ਼ੀਲੈਂਡ ਦੀ ਇਕ ਰਿਪੋਰਟ ਵਿਚ ਸੋਮਵਾਰ ਨੂੰ ਸਥਾਨਕ ਲੋਕਾਂ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੈਲੀਕਾਪਟਰ ਇਕ ਅਲੱਗ-ਥਲੱਗ ਖੇਤਰ ਵਿਚ ਉਤਰਿਆ ਅਤੇ ਵੱਖਵਾਦੀ ਬਾਗੀਆਂ ਵੱਲੋਂ ਜਹਾਜ਼ ਵਿਚ ਸਵਾਰ ਲੋਕਾਂ ਨੂੰ ਘੇਰਾ ਪਾਉਣ ਤੋਂ ਤੁਰੰਤ ਬਾਅਦ ਪਾਇਲਟ ਦੀ ਮੌਤ ਹੋ ਗਈ, ਜਿਸ ਵਿਚ ਜਹਾਜ਼ 'ਚ ਸਵਾਰ ਚਾਰ ਯਾਤਰੀ ਸੁਰੱਖਿਅਤ ਰਹੇ।
ਨਿਊਜ਼ੀਲੈਂਡ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਨਿਊਜ਼ੀਲੈਂਡ ਦੇ ਇਕ ਹੋਰ ਪਾਇਲਟ ਦੇ ਬਾਗੀਆਂ ਦੁਆਰਾ ਅਗਵਾ ਕੀਤੇ ਜਾਣ ਤੋਂ ਲਗਭਗ 18 ਮਹੀਨਿਆਂ ਬਾਅਦ ਵਾਪਰੀ ਹੈ। ਪੱਛਮੀ ਪਾਪੂਆ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸੋਮਵਾਰ ਨੂੰ ਪਾਇਲਟ ਦੀ ਹੱਤਿਆ ਦੀ ਤੁਰੰਤ ਪੁਸ਼ਟੀ ਨਹੀਂ ਕਰ ਕਰਦੇ ਹਨ। ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਪਾਪੂਆ ਵਿਚ ਇਕ ਅਪਰਾਧਿਕ ਸਮੂਹ ਨੇ ਨਿਊਜ਼ੀਲੈਂਡ ਦੇ ਪਾਇਲਟ ਦੀ ਹੱਤਿਆ ਕਰ ਦਿੱਤੀ ਅਤੇ ਇਹ ਘਟਨਾ ਇੰਡੋਨੇਸ਼ੀਆ ਦੇ ਮੱਧ ਪਾਪੂਆ ਸੂਬੇ ਦੇ ਅਲਾਮਾ ਜ਼ਿਲ੍ਹੇ ਵਿਚ ਵਾਪਰੀ। ਆਪ੍ਰੇਸ਼ਨ ਕਾਰਟੇਨਜ਼ ਪੀਸ ਟਾਸਕ ਫੋਰਸ ਦੇ ਮੁਖੀ ਬ੍ਰਿਗੇਡੀਅਰ ਜਨਰਲ ਫੈਜ਼ਲ ਰਾਮਧਾਨੀ ਨੇ ਇਕ ਬਿਆਨ ਵਿਚ ਕਿਹਾ, "ਹੈਲੀਕਾਪਟਰ ਵਿਚ ਚਾਰ ਯਾਤਰੀ ਸਨ, ਜਿਨ੍ਹਾਂ ਵਿਚ ਦੋ ਬਾਲਗ ਜਿਹੜੇ ਸਿਹਤ ਕਰਮਚਾਰੀ ਸਨ, ਇਕ ਛੋਟਾ ਬੱਚਾ ਅਤੇ ਇਕ ਹੋਰ ਵੱਡੀ ਉਮਰ ਦਾ ਬੱਚਾ ਸਵਾਰ ਸਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8