ਨਿਊਜ਼ੀਲੈਂਡ : ਕਾਰ ਹਾਦਸੇ 'ਚ ਦਾਦੀ ਸਮੇਤ 2 ਪੋਤਿਆਂ ਦੀ ਮੌਤ

06/08/2020 5:35:19 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ ਬੀਤੇ ਦਿਨ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਦਾਦੀ ਅਤੇ ਦੋ ਉਸ ਦੇ ਪੋਤਿਆਂ ਦੀ ਤਲਾਅ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ 4 ਲੋਕ  ਗੱਡੀ ਵਿਚ ਜਾ ਰਹੇ ਸਨ। ਅਚਾਨਕ ਗੱਡੀ ਬੇਕਾਬੂ ਹੋ ਗਈ ਅਤੇ ਇਕ ਫਾਰਮ ਤਲਾਅ ਵਿਚ ਜਾ ਪਹੁੰਚੀ। ਇਸ ਘਟਨਾ ਵਿਚ ਇਕ ਵਿਅਕਤੀ ਖੁਦ ਨੂੰ ਬਚਾਉਣ ਵਿਚ ਸਫਲ ਰਿਹਾ ਜਦਕਿ ਤਿੰਨ ਲੋਕਾਂ ਦੀ ਮੌਤ ਹੋ ਗਈ। 

PunjabKesari

ਹਾਦਸੇ ਮਗਰੋਂ ਕੇਂਦਰੀ ਉੱਤਰੀ ਟਾਪੂ ਸ਼ਹਿਰ ਰਾਏਤੀਹੀ ਵਿਚ ਕੱਲ੍ਹ ਪੇਂਡੂ ਜਾਇਦਾਦ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਰਿਪਰੋਟ ਮੁਤਾਬਕ ਗੱਡੀ ਖੇਤ 'ਤੇ ਬਣੇ ਇਕ ਪੁਲ ਨਾਲ ਟਕਰਾ ਗਈ ਸੀ। ਪੁਲਸ ਦਾ ਕਹਿਣਾ ਹੈ ਕਿ 69 ਸਾਲਾ ਵਿਅਕਤੀ ਖੁਦ ਨੂੰ ਡੁੱਬਦੀ ਗੱਡੀ ਵਿਚੋਂ ਬਚਾਉਣ ਵਿਚ ਸਫਲ ਰਿਹਾ ਜਦਕਿ 66 ਸਾਲਾ ਮਹਿਲਾ ਅਤੇ 5 ਤੇ 10 ਸਾਲ ਦੀ ਉਮਰ ਦੇ ਦੋ ਮੁੰਡੇ ਖੁਦ ਨੂੰ ਬਚਾ ਨਹੀਂ ਪਾਏ।

PunjabKesari

ਪੁਲਸ ਨੇ ਇਕ ਬਿਆਨ ਵਿਚ ਕਿਹਾ,''ਸਾਡੇ ਲਈ ਇਹ ਦੁਖਦਾਈ ਗੱਲ ਹੈ ਕਿ ਐਮਰਜੈਂਸੀ ਸੇਵਾਵਾਂ ਵੱਲੋਂ ਗੱਡੀ ਬਾਹਰ ਕੱਢੇ ਜਾਣ ਤੱਕ ਉਸ ਵਿਚ ਸਵਾਰ ਬਾਕੀ ਲੋਕ ਮਰ ਚੁੱਕੇ ਸਨ।'' ਸਮਾਚਾਰ ਵੈਬਸਾਈਟ ਸਟਫ ਨੇ ਪੀੜਤਾਂ ਦੇ ਨਾਮ ਬੇਵ ਹਿਸਕੋਕਸ ਅਤੇ ਪੋਤੇ ਲੂਕਾ ਤੇ ਜੇ.ਜੇ. ਸਿਰੇਟ ਦੱਸੇ ਹਨ। 69 ਸਾਲਾ ਦਾਦੇ ਮਾਈਕ ਹਿਸਕੋਕਸ ਨੂੰ ਹੈਲੀਕਾਪਟਰ ਜ਼ਰੀਏ ਵਾਨਗਾਨੁਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਹਨਾਂ ਦੀ ਹਾਲਤ ਸਥਿਰ ਹੈ। ਪਰਿਵਾਰਕ ਦੋਸਤ ਏਲੀਜਾ ਪਿਊ ਵੱਲੋਂ ਦਿੱਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈਕਿ ਪਰਿਵਾਰ ਇਸ ਘਟਨਾ ਕਾਰਨ ਸਦਮੇ ਵਿਚ ਹੈ।

PunjabKesari

ਪਿਊ ਨੇ ਦੱਸਿਆ,''ਬੇਵ ਇਕ ਪ੍ਰਤਿਭਾਸ਼ਾਲੀ ਮਾਲੀ ਸੀ ਅਤੇ ਜ਼ਿਲ੍ਹੇ ਭਰ ਵਿਚ ਕਈ ਸਵੈਇਛੁੱਕ ਭੂਮਿਕਾਵਾਂ ਨਿਭਾਉਂਦੀ ਸੀ। 5 ਕੁੜੀਆਂ ਦੀ ਮਾਂ ਅਤੇ 10 ਪੋਤੇ-ਪੋਤੀਆਂ ਦੀ ਦਾਦੀ, ਬੇਵ ਆਪਣੇ ਪਰਿਵਾਰ ਦਾ ਮੁੱਖ ਹਿੱਸਾ ਸੀ। ਉਹ ਵੱਡੇ ਦਿਲ ਵਾਲੀ ਮਹਿਲਾ ਸੀ।'' ਪੋਤੇ ਲੂਕਾ ਨੇ ਹਰੇਕ ਕੰਮ ਵਿਚ ਆਪਣਾ ਵਧੀਆ ਪ੍ਰਦਰਸ਼ਨ ਕੀਤਾ ਸੀ। ਉਹ ਇਕ ਲੇਗੋ ਮਾਸਟਰ ਇਕ ਸ਼ੁਕੀਨ ਮਿਨੇਕ੍ਰਾਫਟ ਖਿਡਾਰੀ ਸੀ। ਉਹ ਇਕ ਸ਼ਾਨਦਾਰ ਗਾਇਕ ਵੀ ਸੀ। ਦੂਜਾ ਪੋਤਾ ਜੇ.ਜੇ. ਘੋਗੇ ਨਾਲ ਪਿਆਰ ਕਰਦਾ ਸੀ ਅਤੇ ਘਰ ਦੇ ਬਾਹਰ ਰਹਿਣਾ ਪਸੰਦ ਕਰਦਾ ਸੀ। ਉਸ ਦੇ ਚਿਹਰੇ 'ਤੇ ਹਮੇਸ਼ਾ ਮੁਸਕਾਨ ਰਹਿੰਦੀ ਸੀ। ਪੁਲਸ ਦੇ ਮੁਤਾਬਕ ਪੁੱਛਗਿੱਛ ਜਾਰੀ ਰਹਿਣ ਦੌਰਾਨ ਪੀੜਤ ਸੇਵਾ ਸਹਾਇਤਾ ਦੀ ਮਦਦ ਨਾਲ ਪਰਿਵਾਰ ਦੇ ਮੈਂਬਰਾਂ ਦੀ ਮਦਦ ਕੀਤੀ ਜਾ ਰਹੀ ਹੈ।


Vandana

Content Editor

Related News