ਨਿਊਜ਼ੀਲੈਂਡ ਸਰਕਾਰ ਵੱਲੋਂ ਨਵੇਂ ''ਖੇਤੀ ਬਿੱਲ'' ਲਿਆਉਣ ਦੀ ਤਿਆਰੀ, ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ (ਤਸਵੀਰਾਂ)
Friday, Jul 16, 2021 - 10:47 AM (IST)
ਵੈਲਿੰਗਟਨ (ਰਮਨਦੀਪ ਸਿੰਘ ਸੋਢੀ): ਭਾਰਤ ਦੀ ਕੇਂਦਰ ਸਰਕਾਰ ਵਾਂਗ ਨਿਊਜੀਲੈਂਡ ‘ਚ ਵੀ ਜੈਸਿੰਡਾ ਸਰਕਾਰ ਵੱਲੋਂ ਕੁਝ ਨਵੇਂ ਖੇਤੀ ਬਿੱਲ ਲਿਆਂਦੇ ਜਾ ਰਹੇ ਹਨ। ਇਹਨਾਂ ਬਿੱਲਾਂ ਦੇ ਵਿਰੋਧ ‘ਚ ਨਿਊਜੀਲੈਂਡ ਦੇ ਕਿਸਾਨ ਗਰਾਊਂਡਜ ਵੈੱਲ ਮੂਵਮੈਂਟ ਤਹਿਤ ਇਕੱਠੇ ਹੋ ਗਏ ਹਨ।
ਇਸ ਦੇ ਤਹਿਤ ਅੱਜ ਨਿਊਜੀਲੈਂਡ ਦੇ 47 ਛੋਟੇ ਵੱਡੇ ਸ਼ਹਿਰਾਂ ‘ਚ #nofarmersnofood ਦੇ ਸਲੋਗਨ ਤਹਿਤ ਟਰੈਕਟਰ ਅਤੇ ਜੂਟ ਮਾਰਚ ਕੀਤੇ ਗਏ। ਇਸਦੇ ਨਾਲ ਕਿਸਾਨਾਂ ਦੇ ਕੁੱਤੇ ਵੀ ਨਾਲ ਸਨ ਭਾਵ ਕਿ ਉਹ ਸਰਕਾਰ ਨੂੰ ਆਪਣੇ ਖੇਤਾਂ ‘ਚ ਵੜਨ ਨਹੀਂ ਦੇਣਗੇ। ਇਸੇ ਤਰ੍ਹਾਂ ਦੇ ਸਭ ਤੋਂ ਵੱਡੇ ਮਾਰਚਾਂ ਵਿੱਚੋਂ ਇੱਕ ਆਕਲੈਂਡ ਦੀ ਕੁਈਨਜ ਸਟਰੀਟ ‘ਚ ਕੱਢੇ ਗਏ ਮਾਰਚ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਸਾਨਾਂ ਨੂੰ ਉਕਤ ਬਿੱਲਾਂ ਬਾਬਤ ਉਹਨਾਂ ਦੇ ਇਤਰਾਜਾਂ ਪ੍ਰਤੀ ਟੇਬਲ 'ਤੇ ਬੈਠ ਕੇ ਗੱਲ ਕਰਨ ਦਾ ਸੱਦਾ ਦੇ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਿੰਦੂਆਂ, ਈਸਾਈਆਂ ਦਾ ਜ਼ਬਰੀ ਕਰਵਾਇਆ ਜਾ ਰਿਹੈ ਧਰਮ ਪਰਿਵਰਤਨ : ਅਮਰੀਕੀ ਸਾਂਸਦ
ਜ਼ਿਕਰਯੋਗ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਦਾ ਭਾਰਤੀ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਇਹ ਪ੍ਰਦਰਸ਼ਨ ਬੀਤੇ 8 ਮਹੀਨੇ ਤੋਂ ਜਾਰੀ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਵਾਰਤਾ ਦੇ ਬਾਅਦ ਵੀ ਹੁਣ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ।
ਨੋਟ- ਨਿਊਜ਼ੀਲੈਂਡ ਸਰਕਾਰ ਵੱਲੋਂ ਨਵੇਂ 'ਖੇਤੀ ਬਿੱਲ' ਲਿਆਉਣ ਦੀ ਤਿਆਰੀ, ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।