ਨਿਊਜ਼ੀਲੈਂਡ ’ਚ ਕਾਮਿਆਂ ਨੂੰ ਘੱਟ ਤੋਂ ਘੱਟ 10 ਦਿਨਾਂ ਦੀ ‘ਸਿਕ ਲੀਵ’ ਦੇਣ ਦਾ ਕਾਨੂੰਨ ਲਾਗੂ
Saturday, Jul 24, 2021 - 01:36 PM (IST)
ਵੈਲਿੰਗਟਨ (ਵਾਰਤਾ) : ਨਿਊਜ਼ੀਲੈਂਡ ਵਿਚ ਕਾਮਿਆਂ ਨੂੰ ਘੱਟ ਤੋਂ ਘੱਟ 10 ਦਿਨਾਂ ਦੀ ‘ਸਿਕ ਲੀਵ’ (ਬੀਮਾਰ ਪੈਣ ’ਤੇ ਮਿਲਣ ਵਾਲੀ ਛੁੱਟੀ) ਦੇਣ ਦਾ ਕਾਨੂੰਨ ਸ਼ਨੀਵਾਰ ਨੂੰ ਲਾਗੂ ਹੋ ਗਿਆ। ਨਿਊਜ਼ੀਲੈਂਡ ਦੇ ਵਰਕਪਲੇਸ ਰਿਲੇਸ਼ਨਜ਼ ਅਤੇ ਸੇਫਟੀ ਮੰਤਰੀ ਮਾਈਕਲ ਵੁੱਡ ਨੇ ਇਹ ਜਾਣਕਾਰੀ ਦਿੱਤੀ। ਇਸ ਨਵੇਂ ਕਾਨੂੰਨ ਨਾਲ ਕਾਰੋਬਾਰ ਅਤੇ ਕਾਮਿਆਂ ਦੋਵਾਂ ਨੂੰ ਲਾਭ ਹੋਵੇਗਾ।
ਵੁੱਡ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ, ‘ਇਸ ਕਦਮ ਦਾ ਉਦੇਸ਼ ਦੇਸ਼ ਵਾਸੀਆਂ ਅਤੇ ਕੰਮ ਵਾਲੀਆਂ ਥਾਵਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਨਾ ਹੈ।’ ਵੁੱਡ ਨੇ ਅੱਗੇ ਕਿਹਾ, ‘ਕੋਵਿਡ-19 ਨੇ ਸਾਨੂੰ ਸਿਖਾਇਆ ਹੈ ਕਿ ਜਦੋਂ ਤੁਸੀਂ ਬੀਮਾਰ ਹੁੰਦੇ ਹੋ ਤਾਂ ਘਰ ਵਿਚ ਰਹਿਣਾ ਕਿੰਨਾ ਮਹੱਤਵਪੂਰਨ ਹੁੰਦਾ ਹੈ। ਲੋਕਾਂ ਨੂੰ ਘੱਟ ਤੋਂ ਘੱਟ 10 ਦਿਨਾਂ ਦੀ ਛੁੱਟੀ ਦੇ ਕੇ ਅਸੀਂ ਅਜਿਹਾ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਰਹੇ ਹਾਂ ਅਤੇ ਵਾਇਰਸ ਨੂੰ ਫੈਲਣ ਤੋਂ ਰੋਕ ਰਹੇ ਹਾਂ।