ਬੰਬ ਦੀ ਧਮਕੀ ਕਾਰਨ ਨਿਊਜ਼ੀਲੈਂਡ ਏਅਰਪੋਰਟ ਤੁਰੰਤ ਕਰਵਾਇਆ ਗਿਆ ਖਾਲੀ
Friday, Oct 06, 2023 - 12:59 PM (IST)
ਵੈਲਿੰਗਟਨ (ਏਜੰਸੀ) ਨਿਊਜ਼ੀਲੈਂਡ ਦੇ ਖੂਬਸੂਰਤ ਕਵੀਨਸਟਾਉਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸ਼ੁੱਕਰਵਾਰ ਨੂੰ ਬੰਬ ਦੀ ਧਮਕੀ ਮਿਲਣ ਕਾਰਨ ਤੁਰੰਤ ਖਾਲੀ ਕਰਵਾ ਲਿਆ ਗਿਆ, ਜਿਸ ਕਾਰਨ ਇਸਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਵਿਸਫੋਟਕ ਯੰਤਰ ਦੀ ਰਿਪੋਰਟ ਤੋਂ ਬਾਅਦ ਯਾਤਰੀਆਂ ਅਤੇ ਜਨਤਕ ਮੈਂਬਰਾਂ ਨੂੰ ਹਵਾਈ ਅੱਡੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਕਵੀਂਸਟਾਉਨ ਏਅਰਪੋਰਟ ਨੇ ਸੰਭਾਵੀ ਖਤਰੇ ਦੇ ਜਵਾਬ ਵਿੱਚ ਸਵੇਰੇ 8:40 ਵਜੇ ਆਪਣੇ ਐਮਰਜੈਂਸੀ ਸੁਰੱਖਿਆ ਪ੍ਰੋਟੋਕੋਲ ਨੂੰ ਸਰਗਰਮ ਕਰ ਦਿੱਤਾ ਸੀ। ਹਵਾਈ ਅੱਡੇ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਰੱਖਿਆ ਫੋਰਸ ਦੇ ਬੰਬ ਨਿਰੋਧਕ ਨੂੰ ਬੁਲਾਇਆ ਗਿਆ, ਦੇਰੀ ਨਾਲ ਉਡਾਣਾਂ ਦੇ ਯਾਤਰੀਆਂ ਨੂੰ ਭੋਜਨ ਅਤੇ ਆਸਰਾ ਮੁਹੱਈਆ ਕਰਵਾਏ ਗਏ।ਨਤੀਜੇ ਵਜੋਂ ਏਅਰ ਨਿਊਜ਼ੀਲੈਂਡ ਦੀਆਂ ਘੱਟੋ-ਘੱਟ 15 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਇੱਕ ਨੇ ਉਡਾਣ ਦੇ ਅੱਧ ਵਿੱਚ ਹੀ ਮੁੜਿਆ।
ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਦੇ ਪਿੰਡ 'ਤੇ ਰੂਸੀ ਹਮਲੇ 'ਚ ਬੱਚੇ ਸਮੇਤ 51 ਲੋਕਾਂ ਦੀ ਮੌਤ
ਪਰ ਹਵਾਈ ਅੱਡਾ ਉਦੋਂ ਤੋਂ ਦੁਬਾਰਾ ਖੋਲ੍ਹਿਆ ਗਿਆ ਹੈ ਜਦੋਂ ਰੱਖਿਆ ਫੋਰਸ ਨੇ ਸਲਾਹ ਦਿੱਤੀ ਸੀ ਕਿ ਸ਼ੁਰੂਆਤੀ ਤੌਰ 'ਤੇ ਸੰਭਾਵਿਤ ਬੰਬ ਦੇ ਤੌਰ 'ਤੇ ਦੱਸੀਆਂ ਗਈਆਂ ਚੀਜ਼ਾਂ ਨੂੰ ਕੋਈ ਖ਼ਤਰਾ ਨਹੀਂ ਸੀ। ਪੁਲਸ ਨੇ ਹਵਾਈ ਅੱਡੇ ਦੇ ਆਲੇ ਦੁਆਲੇ ਘੇਰਾਬੰਦੀ ਵੀ ਹਟਾ ਦਿੱਤੀ ਹੈ। ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਦੇ ਸਾਊਥ ਆਈਲੈਂਡ ਦਾ ਕਵੀਨਸਟਾਉਨ ਸਾਹਸੀ ਖੇਡਾਂ ਅਤੇ ਸੁੰਦਰ ਨਜ਼ਾਰਿਆਂ ਲਈ ਮਸ਼ਹੂਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।