ਨਿਊਜ਼ੀਲੈਂਡ: ਕਾਰ ਰੇਸ ਦੌਰਾਨ ਵਾਪਰਿਆ ਹਾਦਸਾ, 15 ਸਾਲਾ ਡਰਾਈਵਰ ਤੇ ਸਹਿ-ਡਰਾਈਵਰ ਦੀ ਮੌਤ

02/26/2024 11:55:07 AM

ਵੈਲਿੰਗਟਨ (ਪੋਸਟ ਬਿਊਰੋ)- ਨਿਊਜ਼ੀਲੈਂਡ ਦੇ ਉੱਤਰ ਵਿੱਚ ਪਾਪਾਰੋਆ ਵਿਖੇ ਐਤਵਾਰ ਨੂੰ ਇੱਕ ਕਾਰ ਰੇਸ ਮੁਕਾਬਲੇ ਦੌਰਾਨ ਵਾਪਰੇ ਹਾਦਸੇ ਵਿਚ ਇੱਕ 15 ਸਾਲਾ ਰੈਲੀ ਡਰਾਈਵਰ ਅਤੇ ਉਸ ਦੇ ਸਹਿ-ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਨ੍ਹਾਂ ਦੀ ਕਾਰ ਸੜਕ ਤੋਂ ਖਿਸਕ ਕੇ ਨਦੀ ਵਿੱਚ ਡਿੱਗ ਗਈ। ਪੁਲਸ ਨੇ ਪੀੜਤਾਂ ਦਾ ਨਾਂ ਬਰੁਕਲਿਨ ਹੋਰਨ (15) ਦੱਸਿਆ, ਜੋ ਗੱਡੀ ਚਲਾ ਰਿਹਾ ਸੀ ਅਤੇ ਟਾਇਸਨ ਜੇਮੇਟ (35) ਉਸ ਦਾ ਸਹਿ-ਡਰਾਈਵਰ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬਿਨਾਂ ਪਰਮਿਟ 'ਹੱਜ' ਕਰਨ ਵਾਲਿਆਂ 'ਤੇ ਸਾਊਦੀ ਸਰਕਾਰ ਸਖ਼ਤ, ਭਾਰੀ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ 

ਇੱਕ ਪੁਲਸ ਕਰੈਸ਼ ਜਾਂਚਕਰਤਾ ਨੇ ਕਿਹਾ ਕਿ ਕਾਰ ਇੱਕ ਬੱਜਰੀ ਵਾਲੀ ਸੜਕ ਤੋਂ ਖਿਸਕ ਗਈ ਅਤੇ ਮੀਂਹ ਕਾਰਨ ਪਾਣੀ ਨਾਲ ਭਰੀ ਇੱਕ ਨਦੀ ਵਿੱਚ ਡਿੱਗ ਗਈ। ਭਾਵੇਂਕਿ ਨਿਊਜ਼ੀਲੈਂਡ ਦੇ ਨਾਗਰਿਕ 16 ਸਾਲ ਦੇ ਹੋਣ ਤੱਕ ਡਰਾਈਵਿੰਗ ਲਾਇਸੰਸ ਪ੍ਰਾਪਤ ਨਹੀਂ ਕਰ ਸਕਦੇ। ਪਰ ਛੋਟੇ ਡਰਾਈਵਰ ਕੁਝ ਸ਼ਰਤਾਂ ਅਧੀਨ ਬੰਦ ਸੜਕਾਂ 'ਤੇ ਮੋਟਰਸਪੋਰਟ ਇਵੈਂਟਸ ਵਿੱਚ ਮੁਕਾਬਲਾ ਕਰਨ ਦੇ ਯੋਗ ਹੁੰਦੇ ਹਨ। ਗਵਰਨਿੰਗ ਬਾਡੀ ਮੋਟਰਸਪੋਰਟ ਨਿਊਜ਼ੀਲੈਂਡ ਨੇ ਕਿਹਾ ਕਿ ਇਹ 12 ਤੋਂ 15 ਸਾਲ ਦੀ ਉਮਰ ਦੇ ਪ੍ਰਤੀਯੋਗੀਆਂ ਲਈ ਜੂਨੀਅਰ ਪ੍ਰਤੀਯੋਗਿਤਾ ਲਾਇਸੈਂਸ ਦੀ ਪੇਸ਼ਕਸ਼ ਕਰਦਾ ਹੈ। ਇਨ੍ਹਾਂ ਜੂਨੀਅਰ ਡਰਾਈਵਰਾਂ ਨੂੰ ਆਪਣੇ ਮੁਕਾਬਲੇ ਦਾ ਲਾਇਸੈਂਸ ਪ੍ਰਾਪਤ ਕਰਨ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਮੋਟਰਸਪੋਰਟ ਨਿਊਜ਼ੀਲੈਂਡ ਨੇ ਦੱਸਿਆ ਕਿ ਮੋਹਰੀ ਰੇਸ ਡਰਾਈਵਰ ਸਕਾਟ ਡਿਕਸਨ, ਲਿਆਮ ਲੌਸਨ ਅਤੇ ਰੈਲੀ ਡਰਾਈਵਰ ਹੈਡਨ ਪੈਟਨ ਨੇ ਆਪਣੇ 16ਵੇਂ ਜਨਮਦਿਨ ਤੋਂ ਪਹਿਲਾਂ ਮੁਕਾਬਲੇ ਵਿਚ ਭਾਗ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News