ਅਧਿਐਨ ''ਚ ਦਾਅਵਾ, ਅਗਲੇ 50 ਸਾਲਾਂ ''ਚ ਨਿਊਜ਼ੀਲੈਂਡ ''ਚ ਆ ਸਕਦੈ ਵੱਡੀ ਤਬਾਹੀ ਵਾਲਾ ਭੂਚਾਲ

04/20/2021 6:51:38 PM

ਵੈਲਿੰਗਟਨ (ਬਿਊਰੋ): ਧਰਤੀ ਦੇ ਵੱਖ-ਵੱਖ ਹਿੱਸਿਆਂ ਵਿਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਹੁਣ ਇਕ ਨਵੇਂ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਨਿਊਜ਼ੀਲੈਂਡ ਵਿਚ ਅਗਲੇ 50 ਸਾਲਾਂ ਵਿਚ ਕਦੇ ਵੀ ਇਕ ਵੱਡਾ ਭੂਚਾਲ ਆ ਸਕਦਾ ਹੈ। ਇਹ ਭੂਚਾਲ ਜ਼ਬਦਰਸਤ ਤਬਾਹੀ ਲਿਆ ਸਕਦਾ ਹੈ। ਉਂਝ ਵੀ ਇੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਦਾ ਮੰਨਣਾ ਹੈ ਕਿ ਅਗਲੇ 50 ਸਾਲਾਂ ਵਿਚ ਦੱਖਣੀ ਆਈਸਲੈਂਡ ਫਾਲਟ ਕਾਰਨ ਵੱਡਾ ਭੂਚਾਲ ਆ ਸਕਦਾ ਹੈ। ਇਸ ਦੀ ਤੀਬਰਤਾ 8.0 ਤੱਕ ਹੋ ਸਕਦੀ ਹੈ।

PunjabKesari

ਆਸਟ੍ਰੇਲੀਅਨ ਅਤੇ ਪੈਸੀਫਿਕ ਟੈਕਟੋਨਿਕ ਪਲੇਟਸ ਦੇ ਜੋੜ 'ਤੇ ਦੱਖਣੀ ਆਈਸਲੈਂਡ ਨਾਲ ਲੱਗਦਾ ਅਲਪਾਇਨ ਫਾਲਟ ਮੌਜੂਦ ਹੈ। ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਜੇਮੀ ਹੋਵਾਰਥ ਨੇ ਪਿਛਲੇ 20 ਅਲਪਾਇਨ ਫਾਲਟ ਭੂਚਾਲ ਦਾ ਅਧਿਐਨ ਕੀਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼ਕਤੀਸ਼ਾਲੀ ਭੂਚਾਲ ਆ ਸਕਦਾ ਹੈ, ਜੋ ਅਨੁਮਾਨ ਨਾਲੋਂ ਵੀ ਵੱਡਾ ਹੋਵੇਗਾ। ਉਹਨਾਂ ਨੇ ਕਿਹਾ ਕਿ ਪਿਛਲੇ ਭੂਚਾਲਾਂ ਦੇ ਰਿਕਾਰਡ ਤੋਂ ਅਸੀਂ ਮੰਨ ਸਕਦੇ ਹਾਂ ਕਿ ਅਗਲੇ 50 ਸਾਲ ਵਿਚ 7.0 ਜਾਂ ਇਸ ਤੋਂ ਵੱਧ ਦੀ ਤੀਬਰਤਾ ਦਾ ਭੂਚਾਲ ਆਉਣ ਦੀ ਸੰਭਾਵਨਾ 75 ਫੀਸਦੀ ਹੈ। 

PunjabKesari

ਉਹਨਾਂ ਨੇ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਅਲਪਾਇਨ ਫਾਲਟ ਖੇਤਰ ਵਿਚ ਇਕ ਵੱਡੇ ਭੂਚਾਲ ਦੇ ਗਵਾਹ ਬਣ ਸਕਦੇ ਹਾਂ। ਇਸ ਦੀ ਤੁਲਨਾ 1717 ਦੇ ਭੂਚਾਲ ਨਾਲ ਕੀਤੀ ਜਾ ਸਕਦੀ ਹੈ, ਜਿਸ ਦੀ ਤੀਬਰਤਾ 8.1 ਸੀ। ਇਸ ਨਾਲ ਅਲਪਾਇਨ ਫਾਲਟ ਵਿਚ 380 ਕਿਲੋਮੀਟਰ ਦਰਾੜ ਆ ਗਈ ਸੀ।

PunjabKesari

ਡਾਕਟਰ ਹੋਵਾਰਥ ਕਹਿੰਦੇ ਹਨ ਕਿ ਅਗਲਾ ਭੂਚਾਲ ਸਾਡੇ ਰਹਿੰਦੇ ਹੀ ਆ ਸਕਦਾ ਹੈ। ਸਾਨੂੰ ਇਸ ਸੰਬੰਧੀ ਸਾਵਧਾਨ ਰਹਿਣਾ ਹੋਵੇਗਾ ਅਤੇ ਅਗਲੀ ਯੋਜਨਾ ਬਣਾਉਣੀ ਹੋਵੇਗੀ। ਸਾਨੂੰ ਦੇਖਣਾ ਹੋਵੇਗਾ ਕਿ ਅਸੀਂ ਭਵਿੱਖ ਵਿਚ ਕਿਸ ਤਰ੍ਹਾਂ ਦੀ ਯੋਜਨਾ ਬਣਾਉਂਦੇ ਹਾਂ ਅਤੇ ਕਿਸ ਤਰ੍ਹਾਂ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਂਦੇ ਹਾਂ।

ਨੋਟ- ਅਗਲੇ 50 ਸਾਲਾਂ 'ਚ ਨਿਊਜ਼ੀਲੈਂਡ 'ਚ ਆ ਸਕਦੈ ਵੱਡੀ ਤਬਾਹੀ ਵਾਲਾ ਭੂਚਾਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News