ਕੋਰੋਨਾ ਆਫ਼ਤ : ਨਿਊਜ਼ੀਲੈਂਡ ਨੇ ਵਧਾਈ ਤਾਲਾਬੰਦੀ ਦੀ ਮਿਆਦ

09/14/2020 6:26:23 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕੋਰੋਨਾਵਾਇਰਸ ਪਾਬੰਦੀਆਂ ਦੇ ਵਿਸਥਾਰ ਦੀ ਘੋਸ਼ਣਾ ਕੀਤੀ, ਜਿਸ ਮੁਤਾਬਕ 21 ਸਤੰਬਰ ਤੱਕ ਇਕ ਹੋਰ ਹਫ਼ਤੇ ਲਈ ਪਾਬੰਦੀ ਮਿਆਦ ਵਧਾਈ ਗਈ। ਅਰਡਰਨ ਨੇ ਸੋਮਵਾਰ ਨੂੰ ਫੇਸਬੁੱਕ 'ਤੇ ਪ੍ਰਸਾਰਿਤ ਪ੍ਰੈਸ ਕਾਨਫਰੰਸ ਦੌਰਾਨ ਕਿਹਾ,''ਨਿਊਜ਼ੀਲੈਂਡ 21 ਸਤੰਬਰ ਨੂੰ ਸਥਾਨਕ ਸਮੇਂ ਮੁਤਾਬਕ 23:59 (11:59 GMT) ਤੱਕ ਪਾਬੰਦੀਆਂ ਦੇ ਪੱਧਰ 2 'ਤੇ ਰਹੇਗਾ।''

ਪ੍ਰਧਾਨ ਮੰਤਰੀ ਅਰਡਰਨ ਨੇ ਕਿਹਾ ਕਿ ਆਕਲੈਂਡ ਸ਼ਹਿਰ 23 ਸਤੰਬਰ ਤੱਕ ਤੱਕ ਅਲਰਟ ਦੇ ਪੱਧਰ 2.5 ‘ਤੇ ਰਹੇਗਾ। ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਸਥਿਤੀ ਦੀ ਸਮੀਖਿਆ ਕਰਨ ਅਤੇ ਯੋਜਨਾਬੱਧ ਪਾਬੰਦੀ ਵਿਚ ਢਿੱਲ ਦੇਣ ਲਈ ਪੱਧਰ 1 ਦੇ ਹੇਠਾਂ ਕਰਨ ਦੀ ਪੁਸ਼ਟੀ ਕਰਨ ਲਈ ਅਗਲੇ ਸੋਮਵਾਰ ਨੂੰ ਇਕ ਕੈਬਨਿਟ ਮੀਟਿੰਗ ਆਯੋਜਤ ਕੀਤੀ ਜਾਵੇਗੀ।ਅਰਡਰਨ ਦੇ ਮੁਤਾਬਕ, ਇਸ ਸੋਮਵਾਰ ਤੋਂ ਸ਼ੁਰੂ ਕਰਦਿਆਂ, ਜਹਾਜ਼ਾਂ ਅਤੇ ਜਨਤਕ ਆਵਾਜਾਈ 'ਤੇ ਸਰੀਰਕ ਦੂਰੀਆਂ ਦੀਆਂ ਜ਼ਰੂਰਤਾਂ ਨੂੰ ਘੱਟ ਕੀਤਾ ਜਾ ਰਿਹਾ ਹੈ ਪਰ ਫੇਸ ਮਾਸਕ ਨੂੰ ਅਜੇ ਵੀ ਪਾਉਣ ਦੀ ਲੋੜ ਹੈ।

ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ 'ਚ ਵਧੇ ਕੋਰੋਨਾ ਮਾਮਲੇ, 3 ਹਫਤਿਆਂ ਦੀ ਤਾਲਾਬੰਦੀ ਦਾ ਐਲਾਨ 

ਸ਼ਨੀਵਾਰ ਨੂੰ, ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਆਕਲੈਂਡ ਵਿਚ ਕੋਰੋਨਾਵਾਇਰਸ ਪਾਬੰਦੀਆਂ ਦੇ ਵਿਰੁੱਧ ਇੱਕ ਸ਼ਾਂਤਮਈ ਰੈਲੀ ਵਿਚ ਹਿੱਸਾ ਲਿਆ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਦੇ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਸਿਰਫ ਇੱਕ ਨਵਾਂ ਕੋਰੋਨਵਾਇਰਸ ਮਾਮਲਾ ਦਰਜ ਹੋਇਆ ਸੀ। ਮੰਤਰਾਲੇ ਦੇ ਸੋਮਵਾਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਵਿਚ ਕੁੱਲ 1,447 ਪੁਸ਼ਟੀ ਕੀਤੇ ਕੋਰੋਨਾਵਾਇਰਸ ਮਾਮਲੇ ਅਤੇ 24 ਮੌਤਾਂ ਦਰਜ ਹਨ।


Vandana

Content Editor

Related News