ਨਿਊਜ਼ੀਲੈਂਡ : ਜੈਸਿੰਡਾ ਨੇ ਆਮ ਚੋਣਾਂ ਦੀ ਤਰੀਕ ਦਾ ਕੀਤਾ ਐਲਾਨ

Tuesday, Jan 28, 2020 - 04:32 PM (IST)

ਨਿਊਜ਼ੀਲੈਂਡ : ਜੈਸਿੰਡਾ ਨੇ ਆਮ ਚੋਣਾਂ ਦੀ ਤਰੀਕ ਦਾ ਕੀਤਾ ਐਲਾਨ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਭਾਵ ਮੰਗਲਵਾਰ ਨੂੰ ਐਲਾਨ ਕੀਤਾ ਕਿ 2020 ਦੀਆਂ ਆਮ ਚੋਣਾਂ 19 ਸਤੰਬਰ ਨੂੰ ਹੋਣਗੀਆਂ। ਸਮਾਚਾਰ ਏਜੰਸੀ ਸ਼ਿਨਹੂਆ ਨੇ ਜੈਸਿੰਡਾ ਦਾ ਹਵਾਲਾ ਦਿੰਦੇ ਹੋਏ ਕਿਹਾ,''ਮੈਂ ਨਿਊਜ਼ੀਲੈਂਡ ਦੇ ਲੋਕਾਂ ਨੂੰ ਆਪਣੀ ਲੀਡਰਸ਼ਿਪ ਅਤੇ ਸਰਕਾਰ ਦੀ ਮੌਜੂਦਾ ਦਿਸ਼ਾ ਦਾ ਸਮਰਥਨ ਕਰਨ ਲਈ ਕਹਿੰਦੀ ਰਹਾਂਗੀ ਜੋ ਸਥਿਰਤਾ, ਮਜ਼ਬੂਤ ਅਰਥਵਿਵਸਥਾ ਅਤੇ ਨਿਊਜ਼ੀਲੈਂਡ ਦੇ ਸਾਹਮਣੇ ਲੰਬੇ ਸਮੇਂ ਦੀਆਂ ਚੁਣੌਤੀਆਂ 'ਤੇ ਅੱਗੇ ਵਧਣ ਦੇ ਲਈ ਜਾਰੀ ਹਨ।'' ਜੈਸਿੰਡਾ ਦਾ ਮੰਨਣਾ ਸੀ ਕਿ ਤਰੀਕਾਂ ਦਾ ਐਲਾਨ ਪਹਿਲਾਂ ਤੋਂ ਕਰਨਾ ਸਹੀ ਸੀ। 

ਉਹਨਾਂ ਮੁਤਾਬਕ,''ਇਹ ਨਿਊਜ਼ੀਲੈਂਡ ਦੇ ਲੋਕਾਂ ਲਈ ਲੋਕਤੰਤਰੀ ਪ੍ਰਕਿਰਿਆ ਵਿਚ ਹਿੱਸਾ ਲੈਣ ਦੇ ਮੌਕਿਆਂ ਵਿਚ ਸੁਧਾਰ ਕਰਦਾ ਹੈ ਅਤੇ ਰਾਜਨੀਤਕ ਦ੍ਰਿਸ਼ਟੀਕੋਣ ਨੂੰ ਵਧੇਰੇ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ।'' ਨਿਊਜ਼ੀਲੈਂਡ ਹੇਰਾਲਡ ਦੀ ਰਿਪੋਰਟ ਮੁਤਾਬਕ ਤਰੀਕ ਦਾ ਮਤਲਬ ਹੈ ਕਿ ਸੰਸਦ 6 ਅਗਸਤ ਨੂੰ ਆਖਰੀ ਵਾਰ ਬੈਠੇਗੀ ਅਤੇ 12 ਅਗਸਤ ਨੂੰ ਅਧਿਕਾਰਤ ਰੂਪ ਨਾਲ ਭੰਗ ਕਰ ਦਿੱਤੀ ਜਾਵੇਗੀ। ਇੱਥੇ ਦੱਸ ਦਈਏ ਕਿ ਪਿਛਲੀਆਂ ਚੋਣਾਂ 23 ਸਤੰਬਰ, 2017 ਨੂੰ ਹੋਈਆਂ ਸਨ। 

ਚੋਣਾਂ ਵਿਚ ਵੋਟਿੰਗ ਦੇ ਲਈ ਲੱਗਭਗ 3.57 ਮਿਲੀਅਨ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਸੀ, ਜਿਸ ਵਿਚ 2.63 ਮਿਲੀਅਨ ਵੋਟਿੰਗ ਹੋਈ ਸੀ। ਆਪਣੀ ਚੁਣਾਵੀ ਜਿੱਤ ਦੇ ਬਾਅਦ ਜੈਸਿੰਡਾ ਨੇ 37 ਸਾਲ ਦੀ ਉਮਰ ਵਿਚ 26 ਅਕਤੂਬਰ, 2017 ਨੂੰ ਅਹੁਦਾ ਸੰਭਾਲਿਆ। ਜੈਸਿੰਡਾ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਪਹਿਲੀ ਮਹਿਲਾ ਸ਼ਾਸਕ ਬਣੀ।


author

Vandana

Content Editor

Related News