ਨਿਊਜ਼ੀਲੈਂਡ ''ਚ 2050 ਤੱਕ ਦੇਸ਼ ਨੂੰ ''ਕਾਰਬਨ ਨਿਰਪੱਖ'' ਬਣਾਉਣ ਲਈ ਬਿੱਲ ਪੇਸ਼
Wednesday, May 08, 2019 - 05:27 PM (IST)

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਸਾਲ 2050 ਤੱਕ ਦੇਸ਼ ਨੂੰ ਕਾਰਬਨ ਨਿਰਪੱਖ ਬਣਾਉਣ ਲਈ ਬਿੱਲ ਪੇਸ਼ ਕੀਤਾ ਹੈ। ਹਾਲਾਂਕਿ ਆਰਥਿਕ ਰੂਪ ਨਾਲ ਬਹੁਤ ਮਹੱਤਵਪੂਰਣ ਖੇਤੀ ਖੇਤਰ ਨੂੰ ਗ੍ਰੀਨਹਾਊਸ ਗੈਸ ਨਿਕਾਸੀ ਦੀ ਵਚਨਬੱਧਤਾ ਪੂਰੀ ਕਰਨ ਨੂੰ ਲੈ ਕੇ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਕਾਰਬਨ ਨਿਰਪੱਖ ਸ਼ਬਦ ਦੀ ਵਰਤੋਂ ਕਾਰਬਨ ਡਾਈਆਕਸਾਈਡ ਪੱਧਰ ਨੂੰ ਮਿੱਥੀ ਸੀਮਾ ਤੱਕ ਲਿਆਉਣ ਲਈ ਹੁੰਦਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਇਹ ਬਿੱਲ ਗਲੋਬਲ ਵਾਰਮਿੰਗ ਦੇ ਔਸਤ ਪੱਧਰ ਨੂੰ 1.5 ਡਿਗਰੀ ਸੈਲਸੀਅਸ ਤੱਕ ਰੱਖਣ ਦੇ ਟੀਚੇ ਵਿਚ ਯੋਗਦਾਨ ਦੇਵੇਗਾ।
ਇਹ ਪੱਧਰ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦਾ ਹੈ। ਉਨ੍ਹਾਂ ਨੇ ਕਿਹਾ,''ਸਰਕਾਰ ਜਲਵਾਯੂ ਤਬਦੀਲੀ 'ਤੇ ਇਤਿਹਾਸਿਕ ਕੰਮ ਕਰ ਰਹੀ ਹੈ। ਪੂਰੇ ਵਿਸ਼ਵ ਅਤੇ ਨਿਊਜ਼ੀਲੈਂਡ ਲਈ ਜਲਵਾਯੂ ਤਬਦੀਲੀ ਵੱਡੀ ਚੁਣੌਤੀ ਹੈ।'' ਭਾਵੇਂਕਿ ਬਿੱਲ ਇਹ ਰੇਖਾਂਕਿਤ ਨਹੀਂ ਕਰਦਾ ਕਿ ਦੇਸ਼ 2050 ਤੱਕ ਕਿਵੇਂ ਕਾਰਬਨ ਨਿਰਪੱਖ ਬਣੇਗਾ। ਇਸੇ ਕਾਰਨ ਵਾਤਾਵਰਣ ਨਾਲ ਸਬੰਧਤ ਕਾਰਕੁੰਨ ਇਸ ਦੀ ਆਲੋਚਨਾ ਕਰ ਰਹੇ ਹਨ। ਨਿਊਜ਼ੀਲੈਂਡ ਨੇ ਜਲਵਾਯੂ ਤਬਦੀਲੀ ਕਮੇਟੀ ਦਾ ਵੀ ਗਠਨ ਕੀਤਾ ਹੈ।