ਨਿਊਜ਼ੀਲੈਂਡ ''ਚ 7.4 ਦੀ ਤੀਬਰਤਾ ਦਾ ਭੂਚਾਲ
Friday, Jun 19, 2020 - 01:17 PM (IST)
ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੇ ਤੱਟੀ ਖੇਤਰ ਗਿਸਬੋਰਨ ਵਿਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ੀਲੈਂਡ ਦੀ ਭੂ-ਵਿਗਿਆਨੀ ਨਿਗਰਾਨੀ ਏਜੰਸੀ ਜਿਯੋਨੇਚ ਦੇ ਮੁਤਾਬਕ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ।
ਭੂਚਾਲ ਦੇ ਕੇਂਦਰ ਗਿਸਬੋਰਨ ਸ਼ਹਿਰ ਤੋਂ 700 ਕਿਲੋਮੀਟਰ ਪੂਰਬੀਉੱਤਰੀ ਹਿੱਸੇ ਵਿਚ ਨੌਰਥ ਆਈਲੈਂਡ ਦੇ ਪੂਰਬੀ ਤੱਟ ਵਿਚ ਸਤਿਹ ਤੋਂ 33 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਭੂਚਾਲ ਦੇ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਭੂਚਾਲ ਦੇ ਬਾਅਦ ਨਿਊਜ਼ੀਲੈਂਡ ਲਈ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।
ਅਮਰੀਕੀ ਭੂ-ਵਿਗਿਆਨੀ ਸਰਵੇਖਣ ਨੇ ਦੱਸਿਆ ਕਿ ਇਸ ਦਾ ਐਪੀਸੈਂਟਰ ਓਪਟਿਕੀ ਸੀ। ਉੱਤਰੀ ਟਾਪੂ ਦੇ ਪੂਰਬ ਵਿਚ ਜਿਸਮਬੌਰਨ ਦੇ ਤੱਟ ਤੋਂ ਲੱਗਭਗ 710 ਕਿਲੋਮੀਟਰ ਦੂਰ ਕੇਰਮਾਡੇਕ ਟਾਪੂ ਸਮੂਹ ਵਿਚ 7.4 ਦੀ ਤੀਬਰਤਾ ਨੇ ਨਿਊਜ਼ੀਲੈਂਡ ਨੂੰ ਹਿਲਾ ਕੇ ਰੱਖ ਦਿੱਤਾ। ਸੁਨਾਮੀ ਦੇ ਕਿਸੇ ਵੀ ਸੰਕੇਤ ਦੇ ਲਈ ਐਮਰਜੈਂਸੀ ਅਧਿਕਾਰੀ ਨਿਗਰਾਨੀ ਕਰ ਰਹੇ ਹਨ।