ਨਿਊਜ਼ੀਲੈਂਡ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ
Monday, May 25, 2020 - 09:11 AM (IST)

ਵੈਲਿੰਗਟਨ (ਵਾਰਤਾ) : ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਦੇ ਉਪਨਗਰ ਸ਼ਹਿਰ ਲੇਵਿਨ ਵਿਚ ਸੋਮਵਾਰ ਨੂੰ 5.8 ਤੀਬਰਤਾ ਦੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਓਨੇਟ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਚਾਲ ਲੇਵਿਨ ਤੋਂ 30 ਕਿਲੋਮੀਟਰ ਉੱਤਰ-ਪੱਛਮ ਵਿਚ ਜ਼ਮੀਨ ਦੀ ਸਤਿਹ ਤੋਂ 37 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ ਅਤੇ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.8 ਮਾਪੀ ਗਈ ਹੈ।
ਜਿਓਨੇਟ ਮੁਤਬਕ ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਉਸ ਦਾ ਅਸਰ ਉੱਤਰ ਵਿਚ ਗਿਸਬੋਨ ਅਤੇ ਉੱਤਰੀ ਅਤੇ ਦੱਖਣੀ ਟਾਪੂ ਦੇ ਨੇੜੇ ਵੀ ਮਹਿਸੂਸ ਕੀਤੇ ਗਏ। ਜਿਓਨੇਟ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ 7 ਵੱਜ ਕੇ 53 ਮਿੰਟ 'ਤੇ ਆਇਆ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ।