ਨਿਊਜ਼ੀਲੈਂਡ ''ਚ ਵਾਪਰਿਆ ਕਾਰ ਹਾਦਸਾ, 7 ਲੋਕ ਜ਼ਖਮੀ

Sunday, Jun 21, 2020 - 02:36 PM (IST)

ਨਿਊਜ਼ੀਲੈਂਡ ''ਚ ਵਾਪਰਿਆ ਕਾਰ ਹਾਦਸਾ, 7 ਲੋਕ ਜ਼ਖਮੀ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੇ ਕੈਂਟਰਬਰੀ ਸ਼ਹਿਰ ਵਿਚ ਐਤਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਕਾਰ ਵਿਚ ਸਵਾਰ 7 ਲੋਕ ਜ਼ਖਮੀ ਹੋ ਗਏ। ਹਾਦਸੇ ਵਿਚ ਇਕ 13 ਸਾਲਾ ਕੁੜੀ ਗੰਭੀਰ ਜ਼ਖਮੀ ਹੋ ਗਈ ਜੋ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। 

ਕ੍ਰਾਈਸਟਚਰਚ ਦੇ ਠੀਕ ਦੱਖਣ ਵਿਚ ਰੋਲਸਟੋਨ ਤੋਂ ਲੰਘ ਰਹੀ ਇਕ ਸ਼ੱਕੀ ਕਾਰ ਨੇ 4:22 ਵਜੇ ਪੁਲਸ ਦਾ ਧਿਆਨ ਆਕਰਸ਼ਿਤ ਕੀਤਾ। ਅਧਿਕਾਰੀਆਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਗੱਡੀ ਨਹੀਂ ਰੋਕੀ। ਲੱਗਭਗ 17 ਮਿੰਟ ਬਾਅਦ ਪੁਲਸ ਨੇ ਕਾਰ ਨੂੰ 30 ਕਿਲੋਮੀਟਰ ਦੀ ਦੂਰੀ 'ਤੇ ਰਾਕੀਆ ਦੇ ਬ੍ਰਿਟ ਸੈਂਟ 'ਤੇ ਹਾਦਸਾਗ੍ਰਸਤ ਪਾਇਆ। ਇੰਝ ਲੱਗਦਾ ਹੈ ਕਿ ਜਿਵੇਂ ਤੇਜ਼ੀ ਨਾਲ ਜਾ ਰਹੀ ਕਾਰ ਇਕ ਵਾੜ ਨਾਲ ਟਕਰਾ ਗਈ ਅਤੇ ਪਲਟ ਗਈ। 
ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਕਾਰ ਵਿਚ 8 ਲੋਕ ਸਵਾਰ ਸਨ।ਸੈਂਟ ਜੌਨ ਦੇ ਇਕ ਬੁਲਾਰੇ ਨੇ ਕਿਹਾ ਕਿ ਪੁਲਸ ਨੇ ਉਹਨਾਂ ਨੂੰ 4:39 'ਤੇ ਫੋਨ ਕੀਤਾ। ਦੋ ਵੈਸਟਪੈਕ ਬਚਾਅ ਹੈਲੀਕਾਪਟਰਾਂ ਅਤੇ

ਘੱਟੋ-ਘੱਟੇ 3 ਐਂਬੂਲੈਂਸਾ ਨੂੰ ਘਟਨਾਸਥਲ 'ਤੇ ਭੇਜਿਆ ਗਿਆ। ਉਸ ਨੇ ਪੁਸ਼ਟੀ ਕੀਤੀ ਕਿ 7 ਲੋਕਾਂ ਸਮੇਤ ਦੋ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। 4 ਹੋਰ ਦੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਇਕ ਦਰਮਿਆਨੀ ਹਾਲਤ ਵਿਚ ਹੈ। ਬਾਅਦ ਵਿਚ ਸੈਂਟ ਜੌਨ ਨੇ ਕਿਹਾ ਕਿ ਜ਼ਖਮੀਆਂ ਵਿਚੋਂ ਇਕ 13 ਸਾਲਾ ਕੁੜੀ ਦੀ ਹਾਲਤ ਜ਼ਿਆਦਾ ਗੰਭੀਰ ਹੈ ਬਾਕੀ ਨੌਜਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ।


author

Vandana

Content Editor

Related News