ਡੋਨਾਲਡ ਟਰੰਪ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ ,ਜੱਜ ਨੇ 'Hush Money' ਕੇਸ 'ਚ ਸੁਣਵਾਈ ਦੀ ਤਾਰੀਖ਼ ਕੀਤੀ ਤੈਅ

03/26/2024 12:48:59 PM

ਨਿਊਯਾਰਕ (ਰਾਜ ਗੋਗਨਾ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ hush money case ਵਿੱਚ ਮੁਸ਼ਕਲਾਂ ਵੱਧ ਸਕਦੀਆਂ ਹਨ। ਦਰਅਸਲ ਟਰੰਪ 'ਤੇ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦਾ ਦੋਸ਼ ਹੈ, ਜਿਸ ਨੂੰ Hush Money ਕਿਹਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਉਮੀਦਵਾਰ ਟਰੰਪ ਦੇ ਖਿਲਾਫ ਮਾਮਲੇ 'ਚ ਸੁਣਵਾਈ ਦੀ ਤਾਰੀਖ਼  ਤੈਅ ਹੋ ਗਈ ਹੈ। ਨਿਊਯਾਰਕ ਦੇ ਜੱਜ ਨੇ ਮਾਮਲੇ ਵਿਚ ਸੁਣਵਾਈ ਦੀ ਤਾਰੀਖ਼ 15 ਅਪ੍ਰੈਲ ਤੈਅ ਕਰ ਦਿੱਤੀ ਹੈ। ਟਰੰਪ ਖਿਲਾਫ ਇਹ ਪਹਿਲਾ ਅਪਰਾਧਿਕ ਮਾਮਲਾ ਹੋਵੇਗਾ। 

ਇਹ ਵੀ ਪੜ੍ਹੋ: ਕੈਨੇਡਾ 'ਚ ਘਰ 'ਚੋਂ ਮਿਲੀਆਂ 4 ਲੋਕਾਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

ਸੋਮਵਾਰ ਨੂੰ ਸੁਣਵਾਈ ਦੌਰਾਨ ਟਰੰਪ ਨੇ ਜੱਜ ਨੂੰ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ । ਹਾਲਾਂਕਿ, ਜੱਜ ਜੁਆਨ ਮਰਚਨ ਨੇ ਟਰੰਪ ਦੀਆਂ ਸਾਰੀਆਂ ਬੇਨਤੀਆਂ ਨੂੰ ਠੁਕਰਾ ਦਿੱਤਾ ਅਤੇ ਮੁਕੱਦਮੇ ਦੀ ਸੁਣਵਾਈ 15 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਆਦੇਸ਼ ਦਿੱਤਾ। ਰਿਪੋਰਟ ਮੁਤਾਬਕ ਟਰੰਪ ਦੇ ਖਿਲਾਫ ਮੁਕੱਦਮਾ ਸੋਮਵਾਰ ਨੂੰ ਸ਼ੁਰੂ ਹੋਣਾ ਸੀ, ਪਰ ਆਖਰੀ ਸਮੇਂ 'ਤੇ ਮੈਨਹਟਨ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਦਾ ਦਫਤਰ ਟਰਾਇਲ ਵਿਚ ਦੇਰੀ ਲਈ ਤਿਆਰ ਹੋ ਗਿਆ।

ਇਹ ਵੀ ਪੜ੍ਹੋ: ਹੁਣ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਲੱਗੀ ਪਾਬੰਦੀ

ਸਾਬਕਾ ਰਾਸ਼ਟਰਪਤੀ ਟਰੰਪ 'ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਕਥਿਤ ਸਬੰਧਾਂ ਬਾਰੇ ਚੁੱਪ ਰਹਿਣ ਲਈ ਐਡਲਟ ਫਿਲਮ ਸਟਾਰ ਸਟੋਰਮੀ ਡੈਨੀਅਲ ਨੂੰ 130,000 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਦੋਸ਼ ਲੱਗਾ ਹੈ। ਟਰੰਪ ਨੇ ਇਹ ਰਕਮ ਆਪਣੇ ਤਤਕਾਲੀ ਮੈਨੇਜਰ ਮਾਈਕਲ ਕੋਹੇਨ ਰਾਹੀਂ ਅਦਾ ਕੀਤੀ ਸੀ। ਇਸ ਤੋਂ ਇਲਾਵਾ ਉਸ 'ਤੇ ਕਾਰੋਬਾਰੀ ਰਿਕਾਰਡ 'ਚ ਹੇਰਾਫੇਰੀ ਕਰਨ ਦਾ ਵੀ ਦੋਸ਼ ਹੈ। ਹਾਲਾਂਕਿ, ਟਰੰਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਿਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ: ਅਦਾਲਤ ਨੇ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ 4 ਅਪ੍ਰੈਲ ਨੂੰ ਪੇਸ਼ ਕਰਨ ਦਾ ਦਿੱਤਾ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News