ਪਾਕਿਸਤਾਨ ਵਿਚ ਬੱਚਿਆਂ ''ਤੇ ਡਿੱਗਿਆ ਨਵਾਂ ਵਾਟਰ ਟੈਂਕ, 5 ਦੀ ਮੌਤ 4 ਫੱਟੜ
Saturday, Jul 06, 2019 - 04:36 PM (IST)

ਕੋਹਾਟ (ਏਜੰਸੀ)- ਖੈਬਰ ਪਖਤੂਨਖਵਾ ਦੇ ਕੋਹਾਟ ਵਿਚ ਸ਼ਨੀਵਾਰ ਨੂੰ ਨਵੇਂ ਬਣੇ ਵਾਟਰ ਟੈਂਕ ਢਹਿ-ਢੇਰੀ ਹੋ ਗਿਆ। ਇਸ ਹਾਦਸੇ ਵਿਚ 5 ਬੱਚਿਆਂ ਦੀ ਜਾਨ ਚਲੀ ਗਈ ਉਥੇ ਹੀ ਚਾਰ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖਮੀ ਬੱਚਿਆਂ ਨੂੰ ਇਥੋਂ ਦੇ ਹਸਪਤਾਲ ਲਿਜਾਇਆ ਗਿਆ। ਰੇਡੀਓ ਪਾਕਿਸਤਾਨ ਮੁਤਾਬਕ ਜ਼ਖਮੀ ਬੱਚਿਆਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ।