ਇੰਗਲੈਂਡ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ, PM ਰਿਸ਼ੀ ਸੁਨਕ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ

11/16/2022 5:57:44 PM

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਉਸ ਨਵੀਂ ਯੋਜਨਾ ਨੂੰ ਮਨਜ਼ੂਰੀ ਦਿੱਤੀ, ਜਿਸ ਤਹਿਤ 18 ਤੋਂ 30 ਸਾਲ ਦੀ ਉਮਰ ਦੇ ਡਿਗਰੀ-ਸਿੱਖਿਅਤ ਭਾਰਤੀਆਂ ਨੂੰ ਬ੍ਰਿਟੇਨ ਵਿਚ ਆ ਕੇ ਰਹਿਣ ਅਤੇ 2 ਸਾਲ ਤੱਕ ਕੰਮ ਕਰਨ ਲਈ ਹਰ ਸਾਲ 3000 ਵੀਜ਼ਾ ਪ੍ਰਦਾਨ ਕੀਤੇ ਜਾਣਗੇ। 'ਯੂਥ ਮੋਬਿਲਿਟੀ ਪਾਰਟਨਰਸ਼ਿਪ ਸਕੀਮ' ਪਰਸਪਰ ਹੋਵੇਗੀ। ਇਸ ਸਕੀਮ ਤਹਿਤ ਭਾਰਤ ਵਿੱਚ ਰਹਿ ਰਹੇ ਅਤੇ ਕੰਮ ਕਰਨ ਵਾਲੇ ਬ੍ਰਿਟਿਸ਼ ਨਾਗਰਿਕਾਂ  ਵੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਮੁੜ ਲੜਨਗੇ ਰਾਸ਼ਟਰਪਤੀ ਚੋਣਾਂ, ਚੀਨ-ਰੂਸ ਬਾਰੇ ਕਹਿ ਦਿੱਤੀ ਵੱਡੀ ਗੱਲ

ਭਾਰਤ-ਯੂਕੇ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਪਾਰਟਨਰਸ਼ਿਪ (MMP) ਦੇ ਤਹਿਤ ਇਸ ਯੋਜਨਾ ਉੱਤੇ ਪਿਛਲੇ ਸਾਲ ਸਹਿਮਤੀ ਬਣੀ ਸੀ ਅਤੇ ਹੁਣ ਇਸਨੂੰ ਰਸਮੀ ਤੌਰ 'ਤੇ 2023 ਦੇ ਸ਼ੁਰੂ ਵਿੱਚ ਲਾਂਚ ਕੀਤਾ ਜਾਵੇਗਾ। ਇਹ ਐਲਾਨ ਜੀ-20 ਸੰਮੇਲਨ ਦੌਰਾਨ ਸੁਨਕ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਕੁਝ ਘੰਟੇ ਬਾਅਦ ਕੀਤਾ ਗਿਆ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਭਾਰਤ ਅਜਿਹੀ ਵੀਜ਼ਾ ਯੋਜਨਾ ਦਾ ਲਾਭ ਲੈਣ ਵਾਲਾ ਪਹਿਲਾ ਦੇਸ਼ ਹੈ। ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ ਨੇ ਕਿਹਾ, “ਮੈਂ ਭਾਰਤ ਦੇ ਨਾਲ ਸਾਡੇ ਮਜ਼ਬੂਤ ​​ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਦੀ ਮਹੱਤਤਾ ਨੂੰ ਜਾਣਦਾ ਹਾਂ।” ਉਨ੍ਹਾਂ ਕਿਹਾ, “ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਹੋਰ ਵੀ ਹੁਸ਼ਿਆਰ ਨੌਜਵਾਨਾਂ ਨੂੰ ਹੁਣ ਯੂ.ਕੇ. ਦੀ ਜ਼ਿੰਦਗੀ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ, ਜੋ ਸਾਡੀ ਆਰਥਿਕਤਾ ਅਤੇ ਸਮਾਜ ਨੂੰ ਖੁਸ਼ਹਾਲ ਬਣਾਉਣ ਵਿੱਚ ਸਹਾਈ ਸਿੱਧ ਹੋਵੇਗਾ।”

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੇ ਇੰਡੋਨੇਸ਼ੀਆ 'ਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਦੌਰਾਨ ਵਜਾਇਆ ਡਰੰਮ

'ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲਜ਼ ਸਕੀਮ' ਦੀ ਸ਼ੁਰੂਆਤ ਨੂੰ ਦੁਵੱਲੇ ਸਬੰਧਾਂ ਲਈ ਇੱਕ "ਮਹੱਤਵਪੂਰਨ ਪਲ" ਅਤੇ ਭਾਰਤੀ ਅਤੇ ਬ੍ਰਿਟਿਸ਼ ਦੋਵਾਂ 
ਅਰਥਵਿਵਸਥਾਵਾਂ ਨੂੰ ਮਜ਼ਬੂਤ ​​ਕਰਨ ਲਈ ਮਹੱਤਵਪੂਰਣ ਦੱਸਿਆ ਜਾ ਰਿਹਾ ਹੈ। ਇਸ ਨੂੰ ਮੁਕਤ ਵਪਾਰ ਸਮਝੌਤਾ (ਐਫਟੀਏ) ਗੱਲਬਾਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਜੇਕਰ ਦੋਵਾਂ ਦੇਸ਼ਾਂ ਵਿਚਾਲੇ ਇਸ ਨੂੰ ਲੈ ਕੇ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਇਹ ਭਾਰਤ ਦੇ ਕਿਸੇ ਯੂਰਪੀ ਦੇਸ਼ ਨਾਲ ਕੀਤਾ ਗਿਆ ਆਪਣੀ ਤਰ੍ਹਾਂ ਦਾ ਪਹਿਲਾ ਸੌਦਾ ਹੋਵੇਗਾ। ਇੰਡੋ-ਪੈਸੀਫਿਕ ਖੇਤਰ ਵਿੱਚ ਲਗਭਗ ਕਿਸੇ ਵੀ ਹੋਰ ਦੇਸ਼ ਨਾਲੋਂ ਯੂਕੇ ਦਾ ਭਾਰਤ ਨਾਲ ਵਧੇਰੇ ਮਹੱਤਵਪੂਰਨ ਸਬੰਧ ਹੈ,ਕਿਉਂਕਿ ਯੂਕੇ ਵਿੱਚ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਲਗਭਗ ਇੱਕ ਚੌਥਾਈ ਹਿੱਸਾ ਭਾਰਤ ਵਿੱਚ ਤੋਂ ਹੈ ਅਤੇ ਭਾਰਤੀ ਨਿਵੇਸ਼ ਦੇ ਸਮਰਥਨ ਨਾਲ ਯੂਕੇ ਵਿਚ   95,000 ਨੌਕਰੀਆਂ ਉਪਲਬਧ ਹਨ। ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਮਈ 2021 ਵਿੱਚ ਯੂਕੇ ਅਤੇ ਭਾਰਤ ਦਰਮਿਆਨ ਇੱਕ ਇਤਿਹਾਸਕ ਸਮਝੌਤਾ ਪੱਤਰ (ਐਮਓਯੂ) ਹਸਤਾਖਰ ਕੀਤਾ ਗਿਆ ਸੀ, ਜਿਸਦਾ ਉਦੇਸ਼ ਸਾਡੇ ਦੇਸ਼ਾਂ ਦਰਮਿਆਨ ਗਤੀਸ਼ੀਲਤਾ ਵਧਾਉਣਾ ਸੀ।

ਇਹ ਵੀ ਪੜ੍ਹੋ: ਇਸ ਬੱਚੀ ਦੇ ਜਨਮ ਲੈਂਦੇ ਹੀ ਦੁਨੀਆ ਦੀ ਆਬਾਦੀ ਹੋਈ 8 ਅਰਬ ਤੋਂ ਪਾਰ, ਜਾਣੋ ਕੌਣ ਹੈ ਇਹ ਬੱਚੀ?

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News