ਸਿਰਫ ਭਾਰਤੀਆਂ ਤੋਂ ਨੌਕਰੀ ਲਈ ਅਰਜ਼ੀਆਂ ਮੰਗਣ ’ਤੇ ਨਿਊਜਰਸੀ ਦੀ ਕੰਪਨੀ ’ਤੇ ਜੁਰਮਾਨਾ
Wednesday, May 24, 2023 - 12:05 AM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਵਿਚ ਨਿਊਜਰਸੀ ਦੀ ਇਕ ਆਈ. ਟੀ. ਕੰਪਨੀ ’ਤੇ ਕਥਿਤ ਤੌਰ ’ਤੇ ਨੌਕਰੀ ਦੇ ਭੇਦਭਾਵਪੂਰਨ ਵਿਗਿਆਪਨ ਦੇਣ ਅਤੇ ਸਿਰਫ ਭਾਰਤੀਆਂ ਤੋਂ ਹੀ ਅਰਜ਼ੀਆਂ ਮੰਗਣ ਦੇ ਮਾਮਲੇ ਵਿਚ 25,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਵਿਭਾਗ ਦੇ ਸਹਾਇਕ ਅਟਾਰਨੀ ਜਨਰਲ ਕ੍ਰਿਸਟੇਨ ਕਲਾਰਕ ਨੇ ਕਿਹਾ ਕਿ ਜਦੋਂ ਮਾਲਕ ਸਿਰਫ ਕਿਸੇ ਖਾਸ ਦੇਸ਼ ਦੇ ਬਿਨੈਕਾਰਾਂ ਜਾਂ ਜਿਨ੍ਹਾਂ ਨੂੰ ਅਸਥਾਈ ਵੀਜ਼ਾ ਦੀ ਲੋੜ ਹੁੰਦੀ ਹੈ, ਉਨ੍ਹਾਂ ਤੋਂ ਹੀ ਅਰਜ਼ੀਆਂ ਮੰਗਦੇ ਹਨ, ਤਾਂ ਉਹ ਹੋਰ ਯੋਗ ਕਾਮਿਆਂ ਨੂੰ ਪ੍ਰੇਸ਼ਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਨੌਕਰੀ ਦਾ ਉਚਿਤ ਮੌਕਾ ਦੇਣ ਤੋਂ ਨਾਂਹ ਕਰਦੇ ਹਨ।
ਇਹ ਵੀ ਪੜ੍ਹੋ : 9 ਸਾਲਾ ਹਰਵੀਰ ਸੋਢੀ ਨੇ ‘ਇਨਫਲੂਐਂਸਰ ਬੁੱਕ ਆਫ ਵਰਲਡ ਰਿਕਾਰਡ’ ’ਚ ਦਰਜ ਕਰਵਾਇਆ ਨਾਂ
ਨਿਆਂ ਵਿਭਾਗ ਨੇ ਦੋਸ਼ ਲਗਾਇਆ ਸੀ ਕਿ ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਦੀ ਕੰਪਨੀ ਇੰਫੋਸਾਫਟ ਸਾਲਿਊਸ਼ਨ ਇੰਕ ਨੇ ਨੌਕਰੀ ਲਈ 6 ਭੇਦਭਾਵਪੂਰਨ ਵਿਗਿਆਪਨ ਦੇ ਕੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਕਾਨੂੰਨ ਦੀ ਉਲੰਘਣਾ ਕੀਤਾ ਹੈ।