ਬੰਗਲਾਦੇਸ਼ ਛਾਪੇਗਾ ਨਵੇਂ ਨੋਟ, ‘ਸ਼ੇਖ ਮੁਜੀਬੁਰ ਰਹਿਮਾਨ’ ਦੀ ਤਸਵੀਰ ਹਟਾਉਣ ਦੀ ਤਿਆਰੀ
Friday, Dec 06, 2024 - 09:27 AM (IST)
ਢਾਕਾ (ਇੰਟ.)- ਬੰਗਲਾਦੇਸ਼ ਦੀ ਕਰੰਸੀ ਤੋਂ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ ਤਸਵੀਰ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਢਾਕਾ ਟ੍ਰਿਬਿਉਨ ਮੁਤਾਬਕ ਬੰਗਲਾਦੇਸ਼ ਸੈਂਟਰਲ ਬੈਂਕ ਨਵੇਂ ਨੋਟ ਛਾਪੇਗਾ, ਜਿਨ੍ਹਾਂ ’ਚ ਜੁਲਾਈ ਦੇ ਹਿੰਸਕ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਹੋਣਗੀਆਂ। ਅੰਤ੍ਰਿਮ ਸਰਕਾਰ ਦੀਆਂ ਹਦਾਇਤਾਂ ’ਤੇ 20, 100, 500 ਅਤੇ 1000 ਟਕਾ ਦੇ ਨਵੇਂ ਨੋਟ ਛਾਪੇ ਜਾਣਗੇ।
ਇਹ ਵੀ ਪੜ੍ਹੋ: ਕ੍ਰਿਪਟੋ ਮਾਰਕੀਟ ’ਤੇ ਚੱਲਿਆ ‘ਟਰੰਪ ਕਾਰਡ’, ਬਿਟ ਕੁਆਇਨ ਪਹਿਲੀ ਵਾਰ ਇਕ ਲੱਖ ਡਾਲਰ ਤੋਂ ਪਾਰ
ਅਖਬਾਰ ਮੁਤਾਬਕ ਬੈਂਕ ਅਤੇ ਵਿੱਤ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਨੋਟਾਂ ਤੋਂ ਸ਼ੇਖ ਮੁਜੀਬੁਰ ਰਹਿਮਾਨ ਦੀ ਮੌਜੂਦਾ ਤਸਵੀਰ ਹਟਾ ਦਿੱਤੀ ਜਾਵੇਗੀ। ਸ਼ੁਰੂਆਤੀ ਤੌਰ ’ਤੇ 4 ਨੋਟਾਂ ਦਾ ਡਿਜ਼ਾਈਨ ਬਦਲਿਆ ਜਾ ਰਿਹਾ ਹੈ। ਬਾਕੀ ਵੱਖ-ਵੱਖ ਪੜਾਵਾਂ ਵਿਚ ਬਦਲੇ ਜਾਣਗੇ। ਵਿੱਤ ਮੰਤਰਾਲਾ ਦੇ ਫਾਈਨਾਂਸ ਇੰਸਟੀਚਿਊਟ ਡਿਵੀਜ਼ਨ ਨੇ ਸਤੰਬਰ 'ਚ ਨਵੇਂ ਨੋਟਾਂ ਲਈ ਵਿਸਤ੍ਰਿਤ ਡਿਜ਼ਾਈਨ ਪ੍ਰਸਤਾਵ ਪੇਸ਼ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8