ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 32 ਹਜ਼ਾਰ ਤੋਂ ਵਧ ਮਾਮਲੇ ਆਏ ਸਾਹਮਣੇ

Friday, Oct 15, 2021 - 07:04 PM (IST)

ਮਾਸਕੋ-ਰੂਸ 'ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਅਤੇ ਇਸ ਨਾਲ ਮੌਤ ਦੇ ਮਾਮਲਿਆਂ 'ਚ ਵਾਧਾ ਦੇਖਿਆ ਗਿਆ। ਬੀਤੇ 24 ਘੰਟਿਆਂ 'ਚ ਇਨਫੈਕਸ਼ਨ ਦੇ 32,196 ਨਵੇਂ ਮਾਮਲੇ ਸਾਹਮਣੇ ਆਏ ਅਤੇ 999 ਲੋਕਾਂ ਦੀ ਮੌਤ ਹੋ ਗਈ। ਦੇਸ਼ 'ਚ ਬੀਤੇ ਕੁਝ ਦਿਨਾਂ ਤੋਂ ਮੌਤ ਦੇ ਰੋਜ਼ਾਨਾ ਮਾਮਲਿਆਂ 'ਚ ਨਵੇਂ ਰਿਕਾਰਡ ਬਣਦੇ ਦੇਖੇ ਜਾ ਰਹੇ ਹਨ ਅਤੇ ਰੋਜ਼ਾਨਾ ਲਗਭਗ 1,000 ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਰੂਸ 'ਚ ਟੀਕਾਕਰਨ ਦੀ ਦਰ ਹੌਲੀ ਹੈ ਅਤੇ ਅਧਿਕਾਰੀ ਪਾਬੰਦੀਆਂ ਨੂੰ ਸਖਤ ਕਰਨ ਤੋਂ ਝਿਜਕ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਤੋਂ ਹੀ ਖਰਾਬ ਦੌਰ 'ਚੋਂ ਲੰਘ ਰਹੀ ਅਰਥਵਿਵਸਥਾ 'ਤੇ ਹੋਰ ਮਾੜਾ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ : ਜੋਅ ਬਾਈਡੇਨ ਕੋਰੋਨਾ ਤੇ ਜਲਵਾਯੂ 'ਤੇ ਚਰਚਾ ਲਈ ਪੋਪ ਫ੍ਰਾਂਸਿਸ ਨਾਲ ਕਰਨਗੇ ਮੁਲਾਕਾਤ

ਸਰਕਾਰ ਨੇ ਇਸ ਹਫਤੇ ਦੱਸਿਆ ਸੀ ਕਿ ਰੂਸ ਦੀ 29 ਫੀਸਦੀ ਆਬਾਦੀ ਭਾਵ 4 ਕਰੋੜ 30 ਲੱਖ ਲੋਕਾਂ ਦਾ ਟੀਕਾਕਰਨ ਪੂਰਾ ਹੋ ਚੁੱਕਿਆ ਹੈ। ਦੇਸ਼ ਦੀ ਕੁੱਲ ਆਬਾਦੀ 14 ਕਰੋੜ 50 ਲੱਖ ਦੇ ਕਰੀਬ ਹੈ। ਰੂਸ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਮੁਤਾਬਕ ਦੇਸ਼ 'ਚ ਹੁਣ ਤੱਕ ਇਨਫੈਕਸ਼ਨ ਦੇ 79 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਮਹਾਮਾਰੀ ਨਾਲ 2,21,313 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਦੇ ਮਾਮਲਿਆਂ 'ਚ ਰੂਸ, ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਤੋਂ ਬਾਅਦ ਪੰਜਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ : ਯਮਨ : ਸੁਰੱਖਿਆ ਬਲਾਂ ਅਤੇ ਹੂਤੀ ਵਿਦਰੋਹੀਆਂ ਦਰਮਿਆਨ ਝੜਪ 'ਚ 140 ਲੜਾਕਿਆਂ ਦੀ ਹੋਈ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News