ਸ਼ੇਖ ਹਸੀਨਾ ਸਮੇਤ 59 ਲੋਕਾਂ ਖ਼ਿਲਾਫ਼ ਨਵਾਂ ਮਾਮਲਾ ਦਰਜ

Sunday, Sep 15, 2024 - 02:29 PM (IST)

ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਹਸੀਨਾ ਸਮੇਤ 58 ਹੋਰ ਲੋਕਾਂ 'ਤੇ ਹਿੰਸਕ ਝੜਪਾਂ ਦੌਰਾਨ ਇਕ ਵਿਦਿਆਰਥੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਇਹ ਮਾਮਲਾ 22 ਸਾਲਾ ਫਹੀਮ ਫੈਸਲ ਨੇ ਦਰਜ ਕਰਵਾਇਆ ਸੀ। ਫੈਸਲ ਨੇ ਦੱਸਿਆ ਕਿ 4 ਅਗਸਤ ਨੂੰ ਦਿਨਾਜਪੁਰ 'ਚ ਇਕ ਗੈਰ-ਸਰਕਾਰੀ ਪ੍ਰਦਰਸ਼ਨ ਦੌਰਾਨ ਉਸ 'ਤੇ ਗੋਲੀ ਚਲਾਈ ਗਈ ਸੀ, ਜਿਸ 'ਚ ਉਹ ਜ਼ਖਮੀ ਹੋ ਗਿਆ ਸੀ। 

ਇਸ ਦੇ ਨਾਲ ਹੀ ਹਸੀਨਾ ਖ਼ਿਲਾਫ਼ ਹੁਣ ਤੱਕ 155 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ ਕਤਲ ਦੇ 136 ਅਤੇ ਮਨੁੱਖਤਾ ਵਿਰੁੱਧ ਅਪਰਾਧ ਅਤੇ ਨਸਲਕੁਸ਼ੀ ਦੇ 7 ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਅਗਵਾ ਦੇ ਤਿੰਨ, ਕਤਲ ਦੀ ਕੋਸ਼ਿਸ਼ ਦੇ ਅੱਠ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਜਲੂਸ 'ਤੇ ਹਮਲੇ ਦਾ ਇਕ ਮਾਮਲਾ ਵੀ ਦਰਜ ਹੈ।ਮਾਮਲੇ ਮੁਤਾਬਕ ਪ੍ਰਦਰਸ਼ਨਕਾਰੀਆਂ 'ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਫੈਜ਼ਲ ਨੂੰ ਕਈ ਸੱਟਾਂ ਲੱਗੀਆਂ। ਉਸ ਦਾ ਇਲਾਜ ਦੀਨਾਜਪੁਰ ਮੈਡੀਕਲ ਕਾਲਜ-ਹਸਪਤਾਲ ਵਿੱਚ ਚੱਲ ਰਿਹਾ ਸੀ। ਫਿਲਹਾਲ ਉਹ ਠੀਕ ਹੈ। ਸ਼ੇਖ ਹਸੀਨਾ ਤੋਂ ਇਲਾਵਾ ਸਾਬਕਾ ਵ੍ਹਿਪ ਇਕਬਾਲੁਰ ਰਹੀਮ ਅਤੇ ਦਿਨਾਜਪੁਰ ਸਦਰ ਉਪਜ਼ਿਲਾ ਪ੍ਰਧਾਨ ਇਮਦਾਦ ਸਰਕਾਰ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ 5 ਅਗਸਤ ਨੂੰ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਰਤ ਆਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਕੌੜਾ ਸੱਚ, ਇੱਜ਼ਤ ਨਾਲ ਸਮਝੌਤਾ ਕਰ ਰਹੀਆਂ ਕੁੜੀਆਂ

ਬੰਗਲਾਦੇਸ਼ ਵਿੱਚ ਭੜਕੀ ਹਿੰਸਾ 

ਬੰਗਲਾਦੇਸ਼ ਨੂੰ ਸਾਲ 1971 ਵਿੱਚ ਆਜ਼ਾਦੀ ਮਿਲੀ ਸੀ। ਬੰਗਲਾਦੇਸ਼ ਵਿੱਚ ਆਜ਼ਾਦੀ ਦੇ ਬਾਅਦ ਤੋਂ ਹੀ ਰਿਜ਼ਰਵੇਸ਼ਨ ਪ੍ਰਣਾਲੀ ਲਾਗੂ ਹੈ। ਇਸ ਤਹਿਤ ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ਲਈ 30 ਫੀਸਦੀ, ਦੇਸ਼ ਦੇ ਪਛੜੇ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ 10 ਫੀਸਦੀ, ਔਰਤਾਂ ਲਈ 10 ਫੀਸਦੀ, ਘੱਟ ਗਿਣਤੀਆਂ ਲਈ 5 ਫੀਸਦੀ ਅਤੇ ਅੰਗਹੀਣਾਂ ਲਈ 1 ਫੀਸਦੀ ਰਾਖਵਾਂਕਰਨ ਦੀ ਵਿਵਸਥਾ ਸੀ। ਇਸ ਤਰ੍ਹਾਂ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ 56 ਫੀਸਦੀ ਰਾਖਵਾਂਕਰਨ ਸੀ। ਸਾਲ 2018 ਵਿੱਚ ਬੰਗਲਾਦੇਸ਼ ਦੇ ਨੌਜਵਾਨਾਂ ਨੇ ਇਸ ਰਾਖਵੇਂਕਰਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਕਈ ਮਹੀਨਿਆਂ ਦੇ ਵਿਰੋਧ ਤੋਂ ਬਾਅਦ ਬੰਗਲਾਦੇਸ਼ ਸਰਕਾਰ ਨੇ ਰਾਖਵਾਂਕਰਨ ਖਤਮ ਕਰਨ ਦਾ ਐਲਾਨ ਕੀਤਾ।

ਪਿਛਲੇ ਮਹੀਨੇ 5 ਜੂਨ ਨੂੰ ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਦੇਸ਼ ਵਿੱਚ ਪੁਰਾਣੀ ਰਿਜ਼ਰਵੇਸ਼ਨ ਪ੍ਰਣਾਲੀ ਨੂੰ ਮੁੜ ਲਾਗੂ ਕਰਨ ਦਾ ਹੁਕਮ ਦਿੱਤਾ ਸੀ। ਸ਼ੇਖ ਹਸੀਨਾ ਸਰਕਾਰ ਨੇ ਵੀ ਸੁਪਰੀਮ ਕੋਰਟ ਦੇ ਫ਼ਸਲੇ ਖ਼ਿਲਾਫ਼ ਅਪੀਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਫ਼ੈਸਲੇ ਨੂੰ ਬਰਕਰਾਰ ਰੱਖਿਆ। ਇਸ ਨਾਲ ਵਿਦਿਆਰਥੀ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਬੰਗਲਾਦੇਸ਼ ਦੀਆਂ ਯੂਨੀਵਰਸਿਟੀਆਂ ਤੋਂ ਸ਼ੁਰੂ ਹੋਇਆ ਇਹ ਵਿਰੋਧ ਹਿੰਸਾ ਵਿੱਚ ਬਦਲ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News