ਨੀਦਰਲੈਂਡ ਨੇ ਇਥੋਪੀਆ ਨੂੰ ''ਕੀਮਤੀ ਤਾਜ'' ਕੀਤਾ ਵਾਪਸ (ਤਸਵੀਰਾਂ)

Friday, Feb 21, 2020 - 12:02 PM (IST)

ਨੀਦਰਲੈਂਡ ਨੇ ਇਥੋਪੀਆ ਨੂੰ ''ਕੀਮਤੀ ਤਾਜ'' ਕੀਤਾ ਵਾਪਸ (ਤਸਵੀਰਾਂ)

ਐਮਸਟਰਡਮ (ਬਿਊਰੋ): ਨੀਦਰਲੈਂਡ ਸਰਕਾਰ ਨੇ ਵੀਰਵਾਰ ਨੂੰ ਇਥੋਪੀਆ ਸਰਕਾਰ ਨੂੰ 21 ਸਾਲ ਪਹਿਲਾਂ ਚੋਰੀ ਹੋਇਆ ਕੀਮਤੀ ਤਾਜ ਵਾਪਸ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਤਾਜ 18ਵੀਂ ਸਦੀ ਦਾ ਹੈ। ਇਥੋਪੀਆ ਵਿਚ ਇਸ ਦਾ ਧਾਰਮਿਕ ਮਹੱਤਵ ਹੈ। ਇਕ ਚਰਚ ਵਿਚੋਂ ਇਹ 1999 ਵਿਚ ਚੋਰੀ ਹੋ ਗਿਆ ਸੀ। ਐਮਸਟਰਡਮ ਵਿਚ ਇਕ ਛੋਟੇ ਜਿਹੇ ਪ੍ਰੋਗਰਾਮ ਵਿਚ ਇਸ ਨੂੰ ਇਥੋਪੀਆ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਪ੍ਰੋਗਰਾਮ ਵਿਚ ਇਥੋਪੀਆ ਦੇ ਰਾਸ਼ਟਰਪਤੀ ਅਬੀ ਅਹਿਮਦ ਨੇ ਅਧਿਕਾਰਤ ਤੌਰ 'ਤੇ ਤਾਜ ਪ੍ਰਾਪਤ ਕੀਤਾ। 

PunjabKesari

ਉਹਨਾਂ ਨੇ ਡਚ ਸਰਕਾਰ ਨੂੰ ਇਕ ਇਵੈਂਟ ਵਿਚ ਕੀਮਤੀ ਤਾਜ ਵਾਪਸ ਕਰਨ ਲਈ ਧੰਨਵਾਦ ਕੀਤਾ, ਜਿਸ ਵਿਚ ਨੀਦਰਲੈਂਡ ਦੇ ਵਿਦੇਸ਼ੀ ਵਪਾਰ ਅਤੇ ਵਿਕਾਸ ਸਹਿਯੋਗ ਮੰਤਰੀ, ਐੱਸਫਾ ਅਤੇ ਸਿਗਰਿਡ ਕਾਗ ਵੀ ਸ਼ਾਮਲ ਸਨ। ਕਾਗ ਨੇ ਇਕ ਬਿਆਨ ਵਿਚ ਕਿਹਾ,''ਸਾਨੂੰ ਮਾਣ ਅਤੇ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਅਮਾਨਤ ਨੂੰ ਸਹੀ ਜਗ੍ਹਾ ਪਹੁੰਚਾਇਆ। ਇਹ ਸਾਡੇ ਲਈ ਸ਼ਾਨਦਾਰ ਉਪਲਬਧੀ ਹੈ।'' 

PunjabKesari

ਇਸ ਦੇ ਮਿਲਣ ਦੀ ਕਹਾਣੀ ਵੀ ਦਿਲਚਸਪ ਹੈ। ਇਹ ਤਾਜ 1998 ਵਿਚ ਇਥੋਪੀਅਨ ਮੂਲ ਦੇ ਇਕ ਡਚ ਨਾਗਰਿਕ ਸਿਰਾਕ ਅਸਫਾਵ ਨੂੰ ਮਿਲਿਆ ਸੀ। ਉਸ ਨੇ ਦੱਸਿਆ ਕਿ ਇਹ ਇਕ ਮਹਿਮਾਨ ਦੇ ਸੂਟਕੇਸ ਵਿਚ ਮਿਲਿਆ, ਉਹ ਕਈ ਸਾਲ ਪਹਿਲਾਂ ਇਸ ਨੂੰ ਘਰ ਛੱਡ ਗਿਆ ਸੀ। ਉਸ ਨੇ ਦੱਸਿਆ ਕਿ ਪਹਿਲਾਂ ਉਹ ਇਸ ਅਮਾਨਤ ਨੂੰ ਵਾਪਸ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ 21 ਸਾਲ ਤੱਕ ਇੰਤਜ਼ਾਰ ਕੀਤਾ ਅਤੇ ਇਸ ਨੂੰ ਸੁਰੱਖਿਅਤ ਰੱਖਿਆ। ਬਾਅਦ ਵਿਚ ਮੇਰਾ ਮਨ ਬਦਲ ਗਿਆ ਅਤੇ ਮੈਂ ਉਸ ਨੂੰ ਇਥੋਪੀਆ ਸਰਕਾਰ ਨੂੰ ਦੇਣ ਦਾ ਫੈਸਲਾ ਲਿਆ।

PunjabKesari

ਇੱਥੇ ਦੱਸਣਯੋਗ ਹੈ ਕਿ ਹੋਰ ਪੱਛਮੀ ਸਰਕਾਰਾਂ ਨੇ ਵੀ ਚੋਰੀ ਕੀਤੀਆਂ ਗਈਆਂ ਅਫਰੀਕੀ ਕਲਾਕ੍ਰਿਤੀਆਂ ਨੂੰ ਵਾਪਸ ਕਰਨ ਦਾ ਵਾਅਦਾ ਕੀਤਾ ਹੈ। ਨਵੰਬਰ ਵਿਚ ਫਰਾਂਸ ਨੇ ਸੇਨੇਗਲ ਤੋਂ ਚੋਰੀ ਕੀਤੀ ਗਈ ਇਕ ਇਤਿਹਾਸਿਕ ਤਲਵਾਰ ਸੌਂਪੀ ਸੀ।


author

Vandana

Content Editor

Related News